ਤਰਨ ਤਾਰਨ: ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ-ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਵਾਂ ਦੀ ਲਾਸ਼ ਗਲੀ-ਸੜੀ ਹਾਲਤ 'ਚ ਖੇਤਾਂ 'ਚੋਂ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਇਹ ਪ੍ਰੇਮੀ ਜੋੜਾ ਆਪਣੇ ਘਰ ਤੋਂ ਗਾਇਬ ਸੀ। ਅੱਜ ਇਨ੍ਹਾਂ ਦੋਵਾਂ ਦੀ ਲਾਸ਼ ਪਿੰਡ ਖੇਤਾਂ 'ਚੋਂ ਗਲੀ ਸੜੀ ਹਾਲਤ 'ਚ ਮਿਲੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੇ ਦੀ ਪਛਾਣ 22 ਸਾਲਾ ਜੁਗਰਾਜ ਸਿੰਘ ਉਰਫ਼ ਜੋਗਾ ਪੁੱਤਰ ਕੁਲਵੰਤ ਸਿੰਘ ਤੇ ਲੜਕੀ ਦੀ ਪਛਾਣ ਜੋਤੀ ਪੁੱਤਰੀ ਬੂਟਾ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਹੁਣ ਨਵਜੋਤ ਸਿੱਧੂ ‘ਟਿਕਟੌਕ’ ਸਟਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਤਰਨ ਤਾਰਨ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ! ਪ੍ਰੇਮ ਸਬੰਧਾਂ ਦਾ ਭਿਆਨਕ ਅੰਤ
ਏਬੀਪੀ ਸਾਂਝਾ
Updated at:
13 May 2020 01:20 PM (IST)
ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ ਵਿੱਚ ਪ੍ਰੇਮ ਸਬੰਧਾਂ ਦੇ ਚੱਲਦਿਆਂ ਕੁੜੀ-ਮੁੰਡੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਵਾਂ ਦੀ ਲਾਸ਼ ਗਲੀ-ਸੜੀ ਹਾਲਤ 'ਚ ਖੇਤਾਂ 'ਚੋਂ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਇਹ ਪ੍ਰੇਮੀ ਜੋੜਾ ਆਪਣੇ ਘਰ ਤੋਂ ਗਾਇਬ ਸੀ। ਅੱਜ ਇਨ੍ਹਾਂ ਦੋਵਾਂ ਦੀ ਲਾਸ਼ ਪਿੰਡ ਖੇਤਾਂ 'ਚੋਂ ਗਲੀ ਸੜੀ ਹਾਲਤ 'ਚ ਮਿਲੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -