ਨਵੀਂ ਦਿੱਲੀ: ਮੁੰਬਈ ਅਤੇ ਤੱਟਵਰਤੀ ਮਹਾਰਾਸ਼ਟਰ ਵਿੱਚ ਪਏ ਭਾਰੀ ਮੀਂਹ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਬੁੱਧਵਾਰ ਨੂੰ ਚੇਤਾਵਨੀ ਦੇ ਪੱਧਰ ਨੂੰ ‘ਓਰੇਂਜ’ ਤੋਂ ਵਧਾ ਕੇ ‘ਰੈੱਡ’ ਕਰ ਦਿੱਤਾ ਹੈ। ਮੰਗਲਵਾਰ ਰਾਤ ਤੋਂ ਸ਼ਹਿਰ ਵਿੱਚ ਭਾਰੀ ਬਾਰਸ਼ ਜਾਰੀ ਹੈ। ਭਾਰੀ ਬਾਰਸ਼ ਨੇ ਨੀਵੇਂ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਮੀਂਹ ਨੇ ਆਵਾਜਾਈ ਦੀ ਰਫਤਾਰ ਨੂੰ ਰੋਕ ਦਿੱਤਾ ਹੈ। ਸਬਵੇਅ, ਸੜਕਾਂ ਜਾਂ ਨਾਲੀਆਂ ਸਾਰੇ ਵਹਿ ਗਏ ਹਨ। ਆਉਣ-ਜਾਣ ਲਈ ਲੋਕ ਫੁੱਟਪਾਥਾਂ ਦਾ ਸਹਾਰਾ ਲੈ ਰਹੇ ਹਨ।


ਟਵਿਟਰ ਸੁਰੱਖਿਆ 'ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ


ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ:


ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਵਿਗਿਆਨੀ ਆਰ. ਕੇ. ਗੇਮਾਨੀ ਨੇ ਕਿਹਾ ਕਿ ਮੁੰਬਈ ਲਈ 'ਰੈੱਡਅਲਰਟ' ਜਾਰੀ ਕੀਤਾ ਗਿਆ ਹੈ। ਸ਼ਹਿਰ ਦੀ ਬਾਰਸ਼ ਬਾਰੇ ਜਾਰੀ ਕੀਤੇ ਗਏ ਇੱਕ ਵਿਸ਼ੇਸ਼ ਬੁਲੇਟਿਨ ਵਿੱਚ ਵਿਭਾਗ ਨੇ ਕਿਹਾ ਕਿ ਅਗਲੇ 18 ਘੰਟਿਆਂ ਵਿੱਚ ਮੁੰਬਈ ਸ਼ਹਿਰ, ਠਾਣੇ, ਰਾਏਗੜ ਅਤੇ ਰਤਨਾਗਿਰੀ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।


ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ


ਬਾਰਸ਼ ਕਾਰਨ ਪ੍ਰਭਾਵਤ ਹੋ ਸਕਦੀਆਂ ਹਨ ਸੇਵਾਵਾਂ:


ਕੇਂਦਰ ਨੇ ਕਿਹਾ ਕਿ ਭਾਰੀ ਬਾਰਸ਼ ਕਾਰਨ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ। ਮੀਂਹ ਕਾਰਨ ਬਿਜਲੀ ਅਤੇ ਪਾਣੀ ਸੇਵਾਵਾਂ, ਸਥਾਨਕ ਟ੍ਰੈਫਿਕ ਆਦਿ ਵੀ ਪ੍ਰਭਾਵਤ ਹੋ ਸਕਦੇ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ