ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਵਿਰੁੱਧ ਲੜਾਈ ਲੜ ਰਹੇ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਨਹੀਂ ਮਿਲੀ, ਜਦਕਿ ਹਰ ਮਹੀਨੇ ਤਨਖਾਹ ਉਨ੍ਹਾਂ ਦੇ ਬੈਂਕ ਖਾਤੇ ਵਿੱਚ 2 ਤਰੀਕ ਤੱਕ ਆ ਜਾਂਦੀ ਸੀ। ਸੂਬੇ ਭਰ ਵਿੱਚ ਲਗਪਗ 80 ਹਜ਼ਾਰ ਪੁਲਿਸ ਮੁਲਾਜ਼ਮ ਹਨ। ਇਸ ਦੇ ਨਾਲ ਹੀ 13 ਹਜ਼ਾਰ ਹੋਮਗਾਰਡਾਂ ਨੂੰ ਵੀ ਤਨਖਾਹ ਨਹੀਂ ਮਿਲੀ। ਦੂਜੇ ਪਾਸੇ ਕੁਝ ਕਰਮਚਾਰੀਆਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਚੈੱਕ ਬੈਂਕ ਦੇ ਚੈੱਕ ਬਾਊਂਸ ਦੀ ਕਾਰਵਾਈ 'ਚ ਉਲਝ ਗਏ ਹਨ।
ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬੁਲਾਰੇ ਰਿਟਾਇਰਡ ਇੰਸਪੈਕਟਰ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਫਿਲਹਾਲ ਮੈਡੀਕਲ ਟੀਮ ਤੇ ਪੁਲਿਸ ਵਿਭਾਗ ਕੋਰੋਨਾ ਖ਼ਿਲਾਫ਼ ਡਿਊਟੀ ’ਤੇ ਹਨ। ਕੋਰੋਨਾ ਦੇ ਸ਼ੱਕੀ ਜਾਂ ਮਰੀਜ਼ਾਂ ਤੱਕ ਉਹ ਸਿਹਤ ਵਿਭਾਗ ਤੋਂ ਪਹਿਲਾਂ ਪਹੁੰਚਦੇ ਹਨ। ਇਸ ਸਮੇਂ ਪੁਲਿਸ ਨਾਕਾਬੰਦੀ, ਰਾਸ਼ਨ ਤੇ ਖਾਣੇ ਦੀ ਡਿਊਟੀ ਨਿਭਾਏ ਰਹੀ ਹੈ। ਅਜਿਹੀ ਸਥਿਤੀ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਅਦਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਡੀਜੀਪੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਵੇ।
ਦੂਜੇ ਪਾਸੇ ਹੋਮਗਾਰਡ ਐਸੋਸੀਏਸ਼ਨ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੋਮਗਾਰਡ ਜਵਾਨ ਨੂੰ ਮਹੀਨੇ ਵਿੱਚ 32 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਇਹ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ ਰਹੀ। ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਦੀਆਂ 295 ਸਟਾਫ ਨਰਸਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਤੇ 90 ਨਰਸਾਂ ਨੂੰ ਇਕ ਮਹੀਨੇ ਦੀ ਤਨਖਾਹ ਨਹੀਂ ਮਿਲੀ। ਰੈਗੂਲਰ ਨਰਸਿੰਗ ਸਟਾਫ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦੀ ਤਨਖਾਹ ਨਹੀਂ ਮਿਲੀ ਤਾਂ ਕੰਮ ਛੱਡ ਕੇ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ :
ਨਵਜੋਤ ਸਿੱਧੂ ਤੋਂ ਜਾਣੋ ਕੋਰੋਨਾ ਤੋਂ ਕਿਵੇਂ 'ਜਿੱਤੇਗਾ ਪੰਜਾਬ'
ਕੈਪਟਨ ਨੇ ਖੜਕਾਇਆ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਫੋਨ, ਜਾਣੋ ਕੀ ਕਿਹਾ
ਕੈਪਟਨ ਦੇ ਖ਼ਜ਼ਾਨੇ ਖਾਲੀ! ਕੋਰੋਨਾ ਦੀ ਲੜਾਈ 'ਚ ਡਟੇ 80 ਹਜ਼ਾਰ ਪੁਲਿਸ ਮੁਲਾਜ਼ਮ ਵੀ ਤਨਖਾਹ ਨੂੰ ਤਰਸੇ
ਪਵਨਪ੍ਰੀਤ ਕੌਰ
Updated at:
09 Apr 2020 12:15 PM (IST)
ਕੋਰੋਨਾਵਾਇਰਸ ਵਿਰੁੱਧ ਲੜਾਈ ਲੜ ਰਹੇ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਨਹੀਂ ਮਿਲੀ, ਜਦਕਿ ਹਰ ਮਹੀਨੇ ਤਨਖਾਹ ਉਨ੍ਹਾਂ ਦੇ ਬੈਂਕ ਖਾਤੇ ਵਿੱਚ 2 ਤਰੀਕ ਤੱਕ ਆ ਜਾਂਦੀ ਸੀ। ਸੂਬੇ ਭਰ ਵਿੱਚ ਲਗਪਗ 80 ਹਜ਼ਾਰ ਪੁਲਿਸ ਮੁਲਾਜ਼ਮ ਹਨ।
- - - - - - - - - Advertisement - - - - - - - - -