ਨਵੀਂ ਦਿੱਲੀ: ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਕੇਂਦਰੀ ਆਰਮਡ ਪੁਲਿਸ ਫੋਰਸ (CAPF) ਤੇ ਸਬ ਇੰਸਪੈਕਟਰ (SI) ਦੀਆਂ ਦਿੱਲੀ ਪੁਲਿਸ ਵਿੱਚ ਅਸਾਮੀਆਂ ਕੱਢੀਆਂ ਹਨ। ਇਸ ਲਈ ਕਮਿਸ਼ਨ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। 1564 ਖਾਲੀ ਅਸਾਮੀਆਂ ਦੀ ਚੋਣ ਲਈ ਆਨ ਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਚਾਹਵਾਨ ਤੇ ਯੋਗ ਉਮੀਦਵਾਰ ਐਸ ਐਸ ਸੀ ਦੀ ਅਧਿਕਾਰਤ ਵੈੱਬਸਾਈਟ ssc.nic.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 16 ਜੁਲਾਈ 2020 ਹੈ. ਜਦੋਂਕਿ ਆਨਲਾਈਨ ਭੁਗਤਾਨ ਦੀ ਆਖ਼ਰੀ ਤਰੀਕ 18 ਜੁਲਾਈ 2020 ਹੈ।

ਦੱਸ ਦਈਏ ਕਿ ਪੇਪਰ 1 ਦੀ ਪ੍ਰੀਖਿਆ 29 ਸਤੰਬਰ ਤੋਂ 5 ਅਕਤੂਬਰ ਤੱਕ ਹੋਵੇਗੀ। ਪ੍ਰੀਖਿਆ ਆਨਲਾਈਨ ਹੋਵੇਗੀ, ਭਾਵ ਕੰਪਿਊਟਰ ਅਧਾਰਤ। ਇਸ ‘ਚ ਸਫਲ ਹੋਣ ਵਾਲੇ ਉਮੀਦਵਾਰ ਪੇਪਰ 2 ਦੀ ਪ੍ਰੀਖਿਆ ‘ਚ ਸ਼ਾਮਲ ਹੋਣਗੇ। ਪੇਪਰ 2 ਦੀ ਪ੍ਰੀਖਿਆ 1 ਮਾਰਚ 2021 ਨੂੰ ਹੋਵੇਗੀ। ਇਸ ‘ਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਜਾਂਚ ਪ੍ਰਕਿਰਿਆ ‘ਚੋਂ ਲੰਘਣਾ ਪਏਗਾ।

ਆਨਲਾਈਨ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਐਸਐਸਸੀ ਦੀ ਅਧਿਕਾਰਤ ਵੈਬਸਾਈਟ ssc.nic.in ‘ਤੇ ਜਾਣਾ ਚਾਹੀਦਾ ਹੈ। ਹੁਣ ਹੋਮਪੇਜ ਐਪਲੀਕੇਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸੀਏਪੀਐਫ 'ਤੇ ਜਾਓ। ਸਬ ਇੰਸਪੈਕਟਰ ਦਿੱਲੀ ਪੁਲਿਸ ਤੇ ਸੈਂਟਰਲ ਆਰਮਡ ਪੁਲਿਸ ਫੋਰਸਜ਼ ਪ੍ਰੀਖਿਆ, 2020 ‘ਤੇ ਅਰਜ਼ੀ ਦੇ ਸਕਦੇ ਹਨ। ਨੋਟ ਕਰੋ ਕਿ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਲੌਗਇਨ ਕਰੀਡੇਂਸ਼ੀਅਲਸ ਦੀ ਜ਼ਰੂਰਤ ਹੋਏਗੀ। ਜਿਹੜੇ ਉਮੀਦਵਾਰ ਰਜਿਸਟਰਡ ਨਹੀਂ ਹੋਏ ਹਨ, ਲੌਗਇਨ ਕਰਨ ਤੋਂ ਪਹਿਲਾਂ ਰਜਿਸਟਰ ਕਰਕੇ ਲੌਗਇਨ ਕਰੀਡੈਂਸ਼ੀਅਲਸ ਪ੍ਰਾਪਤ ਕਰ ਲੈਣ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ