ਸਮਰਾਲਾ: ਵੀਰਵਾਰ ਦੀ ਰਾਤ ਪੰਜਾਬ 'ਚ ਆਏ ਭਾਰੀ ਤੂਫਾਨ ਨਾਲ ਹੋਈ ਗੜ੍ਹੇਮਾਰੀ ਤੇ ਮੀਂਹ ਨੇ ਵੱਡੀ ਤਬਾਹੀ ਮਚਾਈ ਹੈ। ਸ ਨਾਲ ਕਣਕ ਦੀ ਖੜੀ ਫ਼ਸਲ ਤੋਂ ਇਲਾਵਾ ਸਬਜੀਆਂ ਅਤੇ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਫ਼ਸਲਾਂ ਦੀ ਤਬਾਹੀ ਨਾਲ ਕਿਸਾਨ ਕਾਫੀ ਚਿੰਤਤ ਵਿਖਾਈ ਦੇ ਰਿਹਾ ਹੈ ਤੇ ਹਜ਼ਾਰਾਂ ਏਕੜ ਖੜੀ ਕਣਕ ਜ਼ਮੀਨ ’ਤੇ ਵਿੱਛ ਜਾਣ ’ਤੇ 100 ਫ਼ੀਸਦੀ ਨੁਕਸਾਨੀ ਗਈ ਹੈ।

ਉਧਰ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਮੀਂਹ ਤੇ ਗੜ੍ਹੇਮਾਰੀ ਨੇ ਸੂਬੇ ਦੇ ਕਿਸਾਨਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਗੜ੍ਹੇਮਾਰੀ ਦੇ ਨਾਲ ਚਲੀਆਂ ਤੇਜ ਹਵਾਵਾ ਨਾਲ 50 ਫੀਸਦੀ ਤੱਕ ਕਣਕ ਮੀਨ ’ਤੇ ਡਿੱਗ ਗਈਆਂ ਹਨ ਅਤੇ ਜਿੱਥੇ ਗੜੇ ਪੈ ਗਏ ਉਨਾਂ ਖੇਤਾਂ ਵਿਚ 100 ਫ਼ੀਸਦੀ ਹੀ ਫ਼ਸਲਾਂ ਦੀ ਤਬਾਹੀ ਹੋ ਗਈ।



ਇਸ ਤੋਂ ਬਾਅਦ ਸਮਰਾਲਾ ਹਲਕੇ ਦੇ ਕਿਸਾਨਾਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ਾ ਲਈ ਐਸਡੀਐਮ ਕੋਲ ਪਹੁੰਚੇ। ਇਸ ਸਬੰਧੀ ਸਮਰਾਲਾ ਦੇ ਐਸਡੀਐਮ ਗੀਤਕਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਰਾਤ ਦੇ ਹੀ ਵੱਖ-ਵੱਖ ਪਿੰਡਾਂ ਤੋਂ ਫੋਨ ਆ ਰਹੇ ਹਨ ਤੇ ਸਾਡੇ ਵੱਲੋਂ ਸਾਡੇ ਸਾਰੇ ਪਟਵਾਰੀ, ਤਹਿਸੀਲਦਾਰ ਨੂੰ ਫੀਲਡ 'ਚ ਨੁਕਸਾਨ ਦੀ ਜਾਂਚ ਕਰਨ ਲਈ ਭੇਜ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਡੀਸੀ ਦੇ ਹੁਕਮਾਂ 'ਤੇ ਸਪੈਸ਼ਲ ਗੁਦਾਵਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਤਕਰੀਬਨ 25 ਤੋਂ 30 ਪਿੰਡਾਂ 'ਚ ਜਿਆਦਾ ਨੁਕਸਾਨ ਹੋਇਆ ਹੈ, ਬਾਕੀ ਸਾਰੇ ਪਿੰਡਾਂ ਦੇ ਨੁਕਸਾਨ ਬਾਰੇ ਸਰਵੇ ਤੋਂ ਬਾਅਦ ਹੀ ਪਤਾ ਲੱਗੇਗਾ।