ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਵਿਧਾਇਕ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਨੇ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਐਨਆਰਆਈਜ਼ ਨੇ ਆਮ ਆਦਮੀ ਪਾਰਟੀ ਨੂੰ 2017 ਦੀਆਂ ਚੋਣਾਂ ਵਿੱਚ ਵੱਡੇ ਪੱਧਰ ‘ਤੇ ਪੈਸੇ ਦਿੱਤੇ ਸੀ। ਸੁਖਪਾਲ ਖਹਿਰਾ ਨੇ ਸਵਾਲ ਖੜ੍ਹਾ ਕੀਤਾ ਕਿ ਐਨਆਰਆਈ ਲੋਕਾਂ ਕੋਲੋਂ ਪ੍ਰਾਪਤ ਹੋਇਆ ਪੈਸਾ ਕਿੱਥੇ ਗਿਆ? ਉਹ ਪੈਸਾ ਪੰਜਾਬ ਦੇ ਲੋਕਾਂ ਤੱਕ ਨਹੀਂ ਪਹੁੰਚਿਆ।
ਖਹਿਰਾ ਨੇ ਕਿਹਾ ਆਮ ਆਦਮੀ ਪਾਰਟੀ ਨੇ ਟਵਿੱਟਰ ਬਟਨ ਦਬਾ ਕੇ ਸਾਨੂੰ ਹਟਾ ਦਿੱਤਾ। ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਹਰ 4 ਮਹੀਨਿਆਂ ਬਾਅਦ ਇੱਕ ਸੈਲਫ ਗੋਲ ਕਰਦੇ ਹਨ। ਕੇਜਰੀਵਾਲ ਨੇ ਅਜੇ ਤੱਕ ਕਦੇ ਵੀ ਗਲਤੀ ਦੀ ਸਮੀਖਿਆ ਨਹੀਂ ਕੀਤੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਸਿਰਫ ਵਨ ਮੈਨ ਸ਼ੋਅ ਹੈ। ਇਸ ਦੌਰਾਨ ਉਨ੍ਹਾਂ ਨਾਲ ਮੋੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਬਰਨਾਲਾ ਤੋਂ ਵਿਧਾਇਕ ਪਿਰਮਲ ਸਿੰਘ ਵੀ ਰਾਹੁਲ ਗਾਂਧੀ ਨੂੰ ਮਿਲਣ ਲਈ ਪਹੁੰਚੇ। ਇਸ ਸਮੇਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸੀ।
ਇਹ ਤਿੰਨੇ ਲੀਡਰ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਉੱਤੇ ਵਿਧਾਨ ਸਭਾ ਚੋਣ ਜਿੱਤੇ ਸੀ ਤੇ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋ ਗਏ। ਬੇਸ਼ੱਕ ਇਨ੍ਹਾਂ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਰ ਇਹ ਸਭ ਹਾਈਕਮਾਨ ਦੇ ਕਹਿਣ ਉੱਪਰ ਹੀ ਹੋਇਆ ਸੀ। ਖਹਿਰਾ ਪਹਿਲਾਂ ਕਾਂਗਰਸ ਛੱਡ ਕੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ।
2017 'ਚ ਪਰਵਾਸੀ ਪੰਜਾਬੀਆਂ ਨੇ 'ਆਪ' ਨੂੰ ਭੇਜਿਆ ਵੱਡੇ ਪੱਧਰ 'ਤੇ ਪੈਸਾ, ਹੁਣ ਖਹਿਰਾ ਨੇ ਪੁੱਛਿਆ ਫੰਡ ਕਿੱਥੇ ਗਿਆ?
ਪਵਨਪ੍ਰੀਤ ਕੌਰ
Updated at:
17 Jun 2021 04:08 PM (IST)
ਵਿਧਾਇਕ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ ਨੇ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਐਨਆਰਆਈਜ਼ ਨੇ ਆਮ ਆਦਮੀ ਪਾਰਟੀ ਨੂੰ 2017 ਦੀਆਂ ਚੋਣਾਂ ਵਿੱਚ ਵੱਡੇ ਪੱਧਰ ‘ਤੇ ਪੈਸੇ ਦਿੱਤੇ ਸੀ। ਸੁਖਪਾਲ ਖਹਿਰਾ ਨੇ ਸਵਾਲ ਖੜ੍ਹਾ ਕੀਤਾ ਕਿ ਐਨਆਰਆਈ ਲੋਕਾਂ ਕੋਲੋਂ ਪ੍ਰਾਪਤ ਹੋਇਆ ਪੈਸਾ ਕਿੱਥੇ ਗਿਆ? ਉਹ ਪੈਸਾ ਪੰਜਾਬ ਦੇ ਲੋਕਾਂ ਤੱਕ ਨਹੀਂ ਪਹੁੰਚਿਆ।
WhatsApp_Image_2021-06-17_at_258.42_PM
NEXT
PREV
Published at:
17 Jun 2021 04:08 PM (IST)
- - - - - - - - - Advertisement - - - - - - - - -