ਲੁਧਿਆਣਾ: ਕੱਲ੍ਹ 26 ਜਨਵਰੀ ਹੈ, ਜਿਸ 'ਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ 'ਚ ਕਿਸਾਨਾਂ ਨੂੰ ਆਪਣੇ ਟਰੈਕਟਰ ਲੈ ਕੇ ਪਰੇਡ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨ ਆਪਣੇ ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਅੰਦੋਲਨ 'ਚ ਪਹੁੰਚ ਰਹੇ ਹਨ।

ਇੰਨਾ ਹੀ ਨਹੀਂ ਕਿਸਾਨ ਅੰਦੋਲਨ ਨੇ ਟਰੈਕਟਰਾਂ ਦੀ ਵਿਕਰੀ 'ਤੇ ਵੀ ਅਸਰ ਪਾਇਆ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਲੁਧਿਆਣਾ 'ਚ ਟਰੈਕਟਰਾਂ ਦੀ ਸੇਲ 'ਚ ਵਾਧਾ ਹੋਇਆ ਹੈ। ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਪੰਜ ਤੋਂ ਦਸ ਫ਼ੀਸਦ ਤੱਕ ਟਰੈਕਟਰਾਂ ਦੀ ਸੇਲ ਵਧੀ ਹੈ।


ਟਰੈਕਟਰ ਵਪਾਰੀਆਂ ਦਾ ਕਹਿਣਾ ਹੈ ਕਿ ਟਰੈਕਟਰ ਦੀ ਵੱਧ ਰਹੀ ਮੰਗ ਕਰਕੇ ਕੰਪਨੀ ਕੋਲ ਟਰੈਕਟਰਾਂ ਦੀ ਘਾਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਟਰੈਕਟਰਾਂ ਦੀ ਸੇਲ 'ਚ ਵਾਧਾ ਹੋਇਆ ਹੈ। ਹਾਲਾਂਕਿ ਪੂਰਾ ਡਾਟਾ ਸਾਲ ਦੇ ਅੰਤ ਵਿੱਚ ਪਤਾ ਚੱਲੇਗਾ। ਪਰ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਸੇਲ 'ਤੇ ਅਸਰ ਜ਼ਰੂਰ ਪਿਆ ਹੈ।