ਬਠਿੰਡਾ: ਕੋਰੋਨਾ ਵਾਇਰਸ ਕਾਰਨ ਲੱਖਾਂ ਲੋਕ ਆਪਣੀ ਜਾਨ ਗਵਾ ਰਹੇ ਹਨ। ਇੱਥੋਂ ਤੱਕ ਕੇ ਇੱਕ-ਇੱਕ ਪਰਿਵਾਰ 'ਚੋਂ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਬਠਿੰਡਾ 'ਚ ਕੋਰੋਨਾ ਕਾਰਨ ਇੱਕ ਪਤੀ-ਪਤਨੀ ਦੀ ਮੌਤ ਹੋ ਗਈ। ਦੋਹਾਂ ਨੇ ਇੱਕੋ ਸਮੇਂ ਕੋਰੋਨਾ ਨਾਲ ਦਮ ਤੋੜ ਦਿੱਤਾ।

 

ਦੋਵਾਂ ਦਾ ਇੱਕਠੀਆਂ ਸੰਸਕਾਰ ਕੀਤਾ ਗਿਆ। ਜਾਣਕਾਰੀ ਦਿੰਦੇ ਸਹਾਰਾ ਸੰਸਥਾ ਦੇ ਵਰਕਰ ਜੱਗਾ ਸਿੰਘ ਨੇ ਕਿਹਾ ਕਿ ਜਿੱਥੇ ਹਰ ਰੋਜ਼ ਸਾਡੀ ਸੰਸਥਾ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦੇ ਡਿਊਟੀ ਨਿਭਾਈ ਜਾ ਰਹੀ ਹੈ, ਉੱਥੇ ਅੱਜ ਸਾਡੇ ਵੱਲੋਂ ਰਾਮਬਾਗ ਵਿੱਖੇ ਪਤਨੀ ਤੇ ਪਤੀ ਦੀ ਕੋਰੋਨਾ ਨਾਲ ਹੋਈ ਮੌਤ ਦੇ ਚਲਦੇ ਉਨ੍ਹਾਂ ਦਾ ਸੰਸਕਾਰ ਵੀ ਇਕੱਠੇ ਹੀ ਕੀਤਾ ਗਿਆ ਕਿਉਂਕਿ ਇਨ੍ਹਾਂ ਦੋਵਾਂ ਦੀ ਮੌਤ ਇਕੋ ਸਮੇਂ ਹੋਈ ਹੈ।

 

ਕੁਝ ਸਮੇਂ ਪਹਿਲਾਂ ਇਨ੍ਹਾਂ ਦੀ ਦਾਦੀ ਦੀ ਮੌਤ ਹੋਈ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਤੋਂ ਬਚਣ ਲਈ ਸਰਕਾਰ ਵਲੋਂ ਜਾਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।