ਵਿਆਹ ਤੋਂ ਪਹਿਲਾਂ ਹੀ ਦਾਜ ਦੀ ਬਲੀ ਚੜ੍ਹੀ ਲੜਕੀ! ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 06 Jun 2020 05:11 PM (IST)
ਇੱਥੇ ਇੱਕ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੰਦੀਪ ਕੌਰ ਦਾ 1 ਜੁਲਾਈ ਨੂੰ ਵਿਆਹ ਹੋਣਾ ਸੀ, ਜਿਸ ਤੋਂ ਪਹਿਲਾਂ ਹੀ ਉਸ ਨੇ ਖੁਦਕੁਸ਼ੀ ਕਰ ਲਈ। ਉਸ ਨੇ ਫਾਹਾ ਲਗਾਉਣ ਤੋਂ ਪਹਿਲਾਂ 52 ਮਿੰਟ ਆਪਣੇ ਮੰਗੇਤਰ ਨਾਲ ਗੱਲ-ਬਾਤ ਕੀਤੀ।
ਫਾਜ਼ਿਲਕਾ: ਇੱਥੇ ਇੱਕ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੰਦੀਪ ਕੌਰ ਦਾ 1 ਜੁਲਾਈ ਨੂੰ ਵਿਆਹ ਹੋਣਾ ਸੀ, ਜਿਸ ਤੋਂ ਪਹਿਲਾਂ ਹੀ ਉਸ ਨੇ ਖੁਦਕੁਸ਼ੀ ਕਰ ਲਈ। ਉਸ ਨੇ ਫਾਹਾ ਲਗਾਉਣ ਤੋਂ ਪਹਿਲਾਂ 52 ਮਿੰਟ ਆਪਣੇ ਮੰਗੇਤਰ ਨਾਲ ਗੱਲ-ਬਾਤ ਕੀਤੀ। ਸੰਦੀਪ ਅਟਾਰਨੀ ਦਫਤਰ ‘ਚ ਸਟੈਨੋ ਦਾ ਕੰਮ ਕਰਦੀ ਸੀ। ਪਰਿਵਾਰ ਵਲੋਂ ਉਸਦੇ ਮੰਗੇਤਰ ‘ਤੇ ਵਿਆਹ ਤੋਂ ਪਹਿਲਾਂ ਨਕਦ ਪੈਸੇ ਮੰਗਣ ਦੇ ਆਰੋਪ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੰਦੀਪ ਦਾ ਮੰਗੇਤਰ ਵਿਆਹ ‘ਚ ਦਿੱਤੇ ਜਾਣ ਵਾਲੇ ਦਹੇਜ ਦੇ ਬਦਲੇ ਪੈਸਿਆਂ ਦੀ ਮੰਗ ਕਰਦਾ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਦੌਰਾਨ ਦੋ ਧਿਰਾਂ 'ਚ ਧੱਕਾ-ਮੁੱਕੀ ਪਰ ਦੂਸਰੇ ਪਾਸੇ ਮ੍ਰਿਤਕਾ ਵਲੋਂ ਸੁਸਾਇਡ ਨੋਟ ‘ਚ ਕਿਸੇ ਨੂੰ ਵੀ ਆਪਣੀ ਮੌਤ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਪੁਲਿਸ ਵਲੋਂ ਸੁਸਾਇਡ ਨੋਟ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ