ਚੰਡੀਗੜ੍ਹ: ਪੰਜਾਬ ਭਰ 'ਚ ਪਿਛਲੇ 24 ਘੰਟਿਆ ਦੌਰਾਨ ਕੋਰੋਨਾਵਾਇਸ ਦੇ 1062 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 38 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਹੁਣ ਤੱਕ ਪੰਜਾਬ 'ਚ ਕੋਰੋਨਾ ਨਾਲ 3641 ਮੌਤਾਂ ਹੋ ਚੁਕੀਆਂ ਹਨ। ਅੱਜ ਸੂਬੇ 'ਚ 22335 ਸੈਂਪਲ ਲਏ ਗਏ ਜਿਨ੍ਹਾਂ 'ਚੋਂ 1062 ਟੈਸਟ ਪੌਜ਼ੇਟਿਵ ਪਾਏ ਗਏ।
ਸੂਬੇ 'ਚ ਹੁਣ ਤੱਕ 1973958 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ 119186 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ। ਰਾਹਤ ਭਰੀ ਗੱਲ ਇਹ ਹੈ ਕਿ 102648 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਵੇਲੇ ਪੰਜਾਬ 'ਚ 12897 ਐਕਟਿਵ ਕੇਸ ਹਨ। 291 ਲੋਕ ਆਕਸੀਜਨ ਸਪੋਰਟ 'ਤੇ ਹਨ ਅਤੇ 47 ਲੋਕ ਵੈਂਟੀਲੇਟਰ 'ਤੇ ਹਨ।