ਬੀਜਿੰਗ: ਚੀਨ ਦੇ ਜਿਨਗਜ਼ੌ ਸ਼ਹਿਰ 'ਚ ਇਕ 68 ਸਾਲਾਂ ਔਰਤ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਛੇ ਮਹੀਨਿਆਂ ਬਾਅਦ ਇਕ ਵਾਰ ਫਿਰ ਸੰਕਰਮਿਤ ਹੋ ਗਈ। 9 ਅਗਸਤ ਨੂੰ ਕੋਰੋਨਾ ਟੈਸਟ ਪੌਜ਼ੇਟਿਵ ਦੂਜੀ ਵਾਰ ਆਇਆ।
ਇਸ ਤੋਂ ਪਹਿਲਾਂ 8 ਫਰਵਰੀ ਨੂੰ ਕੋਰੋਨਾ ਸੰਕਰਮਿਤ ਪਾਈ ਗਈ ਸੀ ਅਤੇ ਉਸੇ ਮਹੀਨੇ ਹੀ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਸੀ। ਔਰਤ ਨੂੰ ਆਈਸੋਲੇਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਇਕ ਮਹੀਨਾ ਪਹਿਲਾਂ ਇਜ਼ਰਾਈਲ ਤੋਂ ਸਾਹਮਣੇ ਆਇਆ ਸੀ।
ਚੀਨ 'ਚ ਕੋਰੋਨਾ ਤੋਂ ਬਾਅਦ ਹੁਣ ਇਸ ਬਿਮਾਰੀ ਨਾਲ ਦੂਸਰੀ ਮੌਤ, ਅਲਰਟ-3 ਜਾਰੀ
ਇਕ ਡਾਕਟਰ ਦੇ ਠੀਕ ਹੋਣ ਦੇ ਕੁਝ ਮਹੀਨਿਆਂ ਬਾਅਦ ਉਹ ਦੋਬਾਰਾ ਕੋਰੋਨਾ ਪੌਜ਼ੇਟਿਵ ਆ ਗਏ। ਹਾਲਾਂਕਿ, ਅਜੇ ਤੱਕ ਕਿਸੇ ਦੇ ਵੀ ਦੋਬਾਰਾ ਸੰਕ੍ਰਮਿਤ ਹੋਣ ਦੇ ਵਿਗਿਆਨਕ ਤੌਰ 'ਤੇ ਕੇਸ ਸਿੱਧ ਨਹੀਂ ਹੋਏ ਹਨ। ਮਾਹਰ ਟੈਸਟ ਦੇ ਗਲਤ ਨਤੀਜੇ ਜਾਂ ਲੰਬੀ ਬਿਮਾਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਕੁਝ ਕਹਿੰਦੇ ਹਨ ਕਿ ਠੀਕ ਹੋਣ ਦੇ ਬਾਅਦ ਵੀ ਵਾਇਰਸ ਸਰੀਰ ਦੇ ਕੁਝ ਹਿੱਸਿਆਂ 'ਚ ਰਹਿੰਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਤੋਂ ਠੀਕ ਹੋ ਕੇ ਦੋਬਾਰਾ ਸੰਕਰਮਿਤ ਹੋਣ ਦੇ ਵੱਧ ਰਹੇ ਮਾਮਲੇ
ਏਬੀਪੀ ਸਾਂਝਾ
Updated at:
13 Aug 2020 02:54 PM (IST)
ਚੀਨ ਦੇ ਜਿਨਗਜ਼ੌ ਸ਼ਹਿਰ 'ਚ ਇਕ 68 ਸਾਲਾਂ ਔਰਤ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਛੇ ਮਹੀਨਿਆਂ ਬਾਅਦ ਇਕ ਵਾਰ ਫਿਰ ਸੰਕਰਮਿਤ ਹੋ ਗਈ। 9 ਅਗਸਤ ਨੂੰ ਕੋਰੋਨਾ ਟੈਸਟ ਪੌਜ਼ੇਟਿਵ ਦੂਜੀ ਵਾਰ ਆਇਆ।
- - - - - - - - - Advertisement - - - - - - - - -