ਨਵੀਂ ਦਿੱਲੀ: ਇਸ ਮੌਸਮ ਵਿੱਚ ਬਾਜ਼ਾਰਾਂ ‘ਚ ‘ਸ਼ਾਹੀ ਲੀਚੀ’ (shahi lichi) ਤੇ ‘ਜਰਦਾਲੂ ਅੰਬ’ (zardalu mango) ਕਾਫ਼ੀ ਹੁੰਦੇ ਹਨ ਪਰ ਲੌਕਡਾਊਨ (Lockdown) ਕਰਕੇ ਇਹ ਫਲ ਬਾਜ਼ਾਰਾਂ ਵਿਚ ਨਹੀਂ ਪਹੁੰਚ ਰਿਹਾ। ਅਜੇ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਬਿਹਾਰ ਸਰਕਾਰ ਨੇ ਇੰਡੀਆ ਪੋਸਟ (India post) ਦੇ ਸਹਿਯੋਗ ਨਾਲ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਇਨ੍ਹਾਂ ਫਲਾਂ ਦੀ ਹੋਮ ਡਿਲਿਵਰੀ (Home delivery) ਲਈ ਤਿਆਰੀ ਕਰ ਲਈ ਹੈ। ਇਸ ਸਮੇਂ ਪਟਨਾ, ਮੁਜ਼ੱਫਰਪੁਰ ਤੇ ਭਾਗਲਪੁਰ ਸ਼ਹਿਰਾਂ ਦੇ ਲੋਕ ਇਨ੍ਹਾਂ ਫਲਾਂ ਦੀ ਹੋਮ ਡਿਲਿਵਰੀ ਹੋਏਗੀ।
ਇੰਡੀਆ ਪੋਸਟ ਨੇ ਬਿਆਨ ਵਿਚ ਕਿਹਾ, “ਬਿਹਾਰ ਡਾਕ ਸਰਕਲ ਨੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਮੁਜ਼ੱਫਰਪੁਰ ਤੋਂ ਸ਼ਾਹੀ ਲੀਚੀ ਤੇ ਭਾਗਲਪੁਰ ਤੋਂ ਜਰਦਾਲੂ ਅੰਬ ਦੀ ਹੋਮ ਡਿਲੀਵਰੀ ਲੋਕਾਂ ਨੂੰ ਕੀਤੀ ਜਾਵੇਗੀ।” ਇੰਡੀਆ ਪੋਸਟ ਦੇ ਬੁਲਾਰੇ ਨੇ ਕਿਹਾ ਕਿ ਇਸ ਖਰੀਦ ਵਿੱਚ ਡਿਲਿਵਰੀ ਚਾਰਜ ਵੀ ਸ਼ਾਮਲ ਕੀਤੇ ਜਾਣਗੇ।
ਇੱਥੇ ਦਿੱਤੇ ਜਾ ਸਕਦੇ ਆਰਡਰ:
ਲੋਕ ਬਿਹਾਰ ਦੀ ਬਾਗਬਾਨੀ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਇਨ੍ਹਾਂ ਫਲਾਂ ਦਾ ਆਰਡਰ ਕਰ ਸਕਦੇ ਹਨ। ਇੱਥੇ ਦੱਸ ਦੇਈਏ ਕਿ ਮੁਜ਼ੱਫਰਪੁਰ ਦੀ ਸ਼ਾਹੀ ਲੀਚੀ ਤੇ ਭਾਗਲਪੁਰ ਦਾ ਜਰਦਾਲੂ ਅੰਬ ਕਾਫ਼ੀ ਮਸ਼ਹੂਰ ਹੈ।
ਡਾਕ ਵਿਭਾਗ ਦੇ ਬਿਆਨ ਮੁਤਾਬਕ ਹੁਣ ਤੱਕ 4,400 ਕਿਲੋ ਲੀਚੀ ਦਾ ਆਰਡਰ ਵੈਬਸਾਈਟ ‘ਤੇ ਆ ਚੁੱਕਾ ਹੈ ਤੇ ਇਸ ਰੁੱਤ ਵਿੱਚ ਇਹ ਮਾਤਰਾ ਇਸ ਸੀਜ਼ਨ ‘ਚ ਇੱਕ ਲੱਖ ਕਿਲੋ ਤੱਕ ਜਾ ਸਕਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅੰਬਾਂ ਦਾ ਆਦੇਸ਼ ਮਈ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904