Covid-19: ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 5,747 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 4,45,28,524 ਹੋ ਗਈ ਹੈ ਜਦੋਂ ਕਿ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ 46,848 ਤੇ ਪਹੁੰਚ ਗਈ ਹੈ। ਅੰਕੜਿਆਂ ਦੇ ਮੁਤਾਬਕ, ਕੋਵਿਡ ਨਾਲ 29 ਲੋਕਾਂ  ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 5,28,308 ਹੋ ਗਈ ਹੈ।


ਸਿਹਤ ਵਿਭਾਗ ਨੇ ਕਿਹਾ ਕਿ ਜ਼ੇਰੇ ਇਲਾਜ ਮਰੀਜ਼ਾ ਦਾ ਫ਼ੀਸਦ ਕੁੱਲ ਪੀੜਤ ਲੋਕਾਂ ਦਾ 0.11 ਫ਼ੀਸਦ ਹੈ ਜਦੋਂਕਿ ਕੋਵਿਡ-19 ਨਾਲ ਠੀਕ ਹੋਣ ਦੀ ਕੌਮੀ ਦਰ 98.71 ਫ਼ੀਸਦ ਹੋ ਗਈ ਹੈ। 


ਸਿਹਤ ਮੰਤਰਾਲੇ ਮੁਤਾਬਕ, ਰੋਜ਼ਾਨਾ ਪੀੜਤ ਦਰ ਵਿੱਚ 1.69 ਫ਼ੀਸਦ ਦਰਜ ਕੀਤੀ ਗਈ ਹੈ ਜਦੋਂ ਕਿ ਹਫ਼ਤਾਵਰ ਪੀੜਤ ਦਰ 1.74 ਫ਼ੀਸਦ ਸੀ। ਬਿਮਾਰੀ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧਕੇ 4,39,53,374 ਹੋ ਗਈ ਜਦੋਂ ਕਿ ਮੌਤ ਦਰ 1.19 ਫ਼ੀਸਦ ਦਰਜ ਕੀਤੀ ਗਈ ਹੈ।
ਮੰਤਰਾਲੇ ਮੁਤਾਬਕ, ਟੀਕਾਕਰਨ ਅਭਿਆਨ ਤਹਿਤ ਕੋਵਿਡ-19 ਰੋਧੀ ਟੀਕੇ ਦੀ ਹੁਣ ਤੱਕ 216.41 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 


ਇਹ ਵੀ ਪੜ੍ਹੋ: Weather Update: ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਮੌਸਮ ਦਾ ਹਾਲ, ਕਿਤੇ ਹੋਣਾ ਨਾ ਪਵੇ ਖੱਜਲ ਖ਼ੁਆਰ


ਗ਼ੌਰ ਕਰਨ ਵਾਲੀ ਗੱਲ ਹੈ ਕਿ 7 ਅਗਸਤ 2020 ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਿਤਾਂ ਦੀ ਗਿਣਤੀ 20 ਲੱਖ, 23 ਅਗਸਤ 2020 ਨੂੰ 30 ਲੱਖ ਅਤੇ 5 ਸਤੰਬਰ 2020 ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ 2020 ਨੂੰ 50 ਲੱਖ, 28 ਸਤੰਬਰ 2020 ਨੂੰ 60 ਲੱਖ, 11 ਅਕਤੂਬਰ 2020 ਨੂੰ 70 ਲੱਖ, 29 ਅਕਤੂਬਰ 2020 ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ।


19 ਦਸੰਬਰ, 2020 ਨੂੰ, ਦੇਸ਼ ਵਿੱਚ ਇਹ ਕੇਸ ਇੱਕ ਕਰੋੜ ਤੋਂ ਵੱਧ ਗਏ ਸਨ। ਪਿਛਲੇ ਸਾਲ, 4 ਮਈ ਨੂੰ, ਸੰਕਰਮਿਤਾਂ ਦੀ ਗਿਣਤੀ 20 ਮਿਲੀਅਨ ਨੂੰ ਪਾਰ ਕਰ ਗਈ ਸੀ ਅਤੇ 23 ਜੂਨ, 2021 ਨੂੰ, ਇਹ 30 ਮਿਲੀਅਨ ਨੂੰ ਪਾਰ ਕਰ ਗਈ ਸੀ। ਇਸ ਸਾਲ 25 ਜਨਵਰੀ ਨੂੰ ਸੰਕਰਮਣ ਦੇ ਮਾਮਲੇ ਚਾਰ ਕਰੋੜ ਨੂੰ ਪਾਰ ਕਰ ਗਏ ਸਨ।