Chhattisgarh Naxal Attack : ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਅਰਨਪੁਰ ਨੇੜੇ ਬੁੱਧਵਾਰ ਨੂੰ ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਉੱਤੇ ਇੱਕ ਆਈਈਡੀ (IED) ਹਮਲਾ ਹੋਇਆ ਹੈ। ਆਈਈਡੀ ਨੂੰ ਨਕਸਲੀਆਂ ਨੇ ਪਲਾਂਟ ਕੀਤਾ ਸੀ। ਇਸ ਹਮਲੇ 'ਚ 11 ਜਵਾਨ ਸ਼ਹੀਦ ਹੋ ਗਏ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। ਲੜਾਈ ਆਪਣੇ ਅੰਤਿਮ ਪੜਾਅ 'ਤੇ ,ਨਕਸਲੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।



 

ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦਾਂਤੇਵਾੜਾ ਦੇ ਅਰਨਪੁਰ ਥਾਣਾ ਅਧੀਨ ਮਾਓਵਾਦੀ ਕਾਡਰ ਦੀ ਮੌਜੂਦਗੀ ਦੀ ਖੁਫੀਆ ਸੂਚਨਾ 'ਤੇ ਨਕਸਲ ਵਿਰੋਧੀ ਮੁਹਿੰਮ ਲਈ ਦਾਂਤੇਵਾੜਾ ਤੋਂ ਡੀਆਰਜੀ ਫੋਰਸ ਨੂੰ ਰਵਾਨਾ ਕੀਤਾ ਗਿਆ ਸੀ। ਵਾਪਸੀ ਦੌਰਾਨ ਅਰਨਪੁਰ ਰੋਡ 'ਤੇ ਮਾਓਵਾਦੀਆਂ ਵੱਲੋਂ ਇਕ ਆਈਈਡੀ ਧਮਾਕਾ ਕੀਤਾ ਗਿਆ, ਜਿਸ ਕਾਰਨ 10 ਡੀਆਰਜੀ ਜਵਾਨ ਅਤੇ ਆਪਰੇਸ਼ਨ 'ਚ ਸ਼ਾਮਲ ਇਕ ਡਰਾਈਵਰ ਸ਼ਹੀਦ ਹੋ ਗਿਆ।

 


 

 ਡੀਆਰਜੀ ਯਾਨੀ ਡਿਸਟ੍ਰਿਕਟ ਰਿਜ਼ਰਵ ਗਾਰਡ, ਜੋ ਛੱਤੀਸਗੜ੍ਹ ਪੁਲਿਸ ਦੇ ਵਿਸ਼ੇਸ਼ ਜਵਾਨ ਹਨ। ਇਨ੍ਹਾਂ ਨੂੰ ਨਕਸਲੀਆਂ ਨਾਲ ਲੜਨ ਲਈ ਹੀ ਭਰਤੀ ਕੀਤਾ ਗਿਆ ਹੈ। ਇਸ ਵਿੱਚ ਆਤਮ ਸਮਰਪਣ ਕਰਨ ਵਾਲੇ ਨਕਸਲੀ ਅਤੇ ਬਸਤਰ ਦੇ ਮਾਹੌਲ ਵਿੱਚ ਵੱਡੇ ਹੋਏ ਲੋਕ ਸ਼ਾਮਲ ਹਨ। ਨਕਸਲੀਆਂ ਦੇ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਸਫਲਤਾ ਇਨ੍ਹਾਂ ਜਵਾਨਾਂ ਨੇ ਹਾਸਲ ਕੀਤੀ ਹੈ।

 

ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਜੋ ਵੀ ਚਾਹੀਦਾ ਹੈ, ਉਹ ਦਿੱਤਾ ਜਾਵੇਗਾ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।