ਰੁੜਕੀ: ਉੱਤਰ ਪ੍ਰਦੇਸ਼ ਦੇ ਰੁੜਕੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਬੱਚਾ ਘੋੜੇ ਦੀ ਸਵਾਰੀ ਕਰ ਰਿਹਾ ਹੈ। ਇਸ ‘ਚ ਖਾਸ ਗੱਲ ਹੈ ਕਿ ਇਸ ਬੱਚੇ ਨੇ ਕਾਰਤੂਸ ਵਾਲੀ ਬੈਲਟ ਪਾਈ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ਰੂ ਕੀਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਬੱਚੇ ਦਾ ਵਿਆਹ ਤੈਅ ਹੋ ਗਿਆ ਹੈ ਤੇ ਇਹ ਘੋੜਾ ਵੀ ਉਸ ਨੂੰ ਦਾਜ ‘ਚ ਮਿਲਿਆ ਹੈ। ਕੁੜੀ ਦੇ ਪਰਿਵਾਰ ਨੇ ਮੁੰਡੇ ਦੇ ਪਰਿਵਾਰ ਨੂੰ ਦੋ ਬੁਲੇਟ ਮੋਟਰਸਾਈਕਲ, ਛੇ ਸਪਲੈਂਡਰ ਬਾਈਕਸ, ਇੱਕ ਮੱਝ ਤੇ ਇੱਕ ਘੋੜਾ ਦਿੱਤਾ ਹੈ। ਖ਼ਬਰਾਂ ਹਨ ਕਿ ਰੋਕੇ ‘ਚ ਮਿਲਣ ਵਾਲੇ ਸਾਮਾਨ ਦੀ ਕੀਮਤ 6-7 ਲੱਖ ਰੁਪਏ ਹੈ।
ਇਸ ਦੇ ਨਾਲ ਹੀ ਅਹਿਮ ਗੱਲ ਹੈ ਕਿ ਮੁੰਡਾ 10 ਸਾਲ ਦਾ ਤੇ ਕੁੜੀ ਦੀ ਉਮਰ ਮਹਿਜ਼ ਅੱਠ ਸਾਲ ਹੈ। ਹੁਣ ਨਾਬਾਲਗ ਮੁੰਡੇ ਦਾ ਵੀਡੀਓ ਵਾਈਰਲ ਹੋ ਰਿਹਾ ਹੈ। ਇਸ ‘ਚ ਉਹ ਘੋੜੇ ‘ਤੇ ਬੈਠ ਘੁੰਮ ਰਿਹਾ ਹੈ ਤੇ ਉਸ ਨੇ ਕਾਰਤੂਸ ਵਾਲੀ ਬੈਲਟ ਫੜ੍ਹੀ ਹੈ ਜਦਕਿ ਉਸ ਕੋਲ ਕੋਈ ਹਥਿਆਰ ਨਜ਼ਰ ਨਹੀਂ ਆ ਰਿਹਾ।
ਇਸ ਬਾਰੇ ਐਸਪੀ ਦੇਹਾਤੀ ਨਵਨੀਤ ਸਿੰਘ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਥਾਣੇ ‘ਚ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
10 ਸਾਲਾ ਮੁੰਡੇ ਨੂੰ ਦਾਜ ‘ਚ ਮਿਲਿਆ ਘੋੜਾ, ਕਾਰਤੂਸ ਨਾਲ ਭਰੀ ਬੈਲਟ, ਵੀਡੀਓ ਵਾਈਰਲ
ਏਬੀਪੀ ਸਾਂਝਾ
Updated at:
02 Oct 2019 12:57 PM (IST)
ਉੱਤਰ ਪ੍ਰਦੇਸ਼ ਦੇ ਰੁੜਕੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਬੱਚਾ ਘੋੜੇ ਦੀ ਸਵਾਰੀ ਕਰ ਰਿਹਾ ਹੈ। ਇਸ ‘ਚ ਖਾਸ ਗੱਲ ਹੈ ਕਿ ਇਸ ਬੱਚੇ ਨੇ ਕਾਰਤੂਸ ਵਾਲੀ ਬੈਲਟ ਪਾਈ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ਰੂ ਕੀਤੀ ਹੈ।
- - - - - - - - - Advertisement - - - - - - - - -