ਤਿਰੂਪਤੀ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦੁਨੀਆ ਭਰਦੇ ਲੋਕ ਇਸ ਮਹਾਮਾਰੀ ਦੇ ਖੌਫ਼ 'ਚ ਜੀ ਰਹੇ ਹਨ। ਐਸੇ ਹਾਲਾਤ 'ਚ ਇੱਕ 101 ਸਾਲਾ ਬਜ਼ੁਰਗ ਬੇਬੇ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਇਹ ਬੇਬੇ ਹੁਣ ਸਿਹਤਯਾਬ ਹੋ ਕੇ ਤਿਰੂਪਤੀ ਦੇ ਸ੍ਰੀ ਵੈਂਕਟੇਸ਼ਵਾਰ ਮੈਡੀਕਲ ਸਾਇੰਸਜ਼ (SVIMS)'ਚ ਸ੍ਰੀ ਪਦਮਾਵਤੀ ਮਹਿਲਾ ਹਸਪਤਾਲ ਤੋਂ ਛੁੱਟੀ ਹਾਸਲ ਕਰ ਚੁੱਕੀ ਹੈ।

ਬੇਬੇ ਦਾ ਨਾਮ ਮੰਨਗਾਮਾ ਹੈ। ਹਸਪਤਾਲ ਦਾ ਕਹਿਣਾ ਹੈ ਕਿ ਬੀਤੇ ਕੱਲ੍ਹ ਉਸਦੇ ਠੀਕ ਹੋਣ ਦੇ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮੰਨਗਾਮਾ, ਕੁਝ ਦਿਨ ਪਹਿਲਾਂ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ SVIMS ਸ੍ਰੀ ਪਦਮਾਵਤੀ ਸਟੇਟ ਕੋਵੀਡ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।

ਬੇਬੇ ਉਨ੍ਹਾਂ ਲੋਕਾਂ ਲਈ ਮਿਸਾਲ ਹੈ ਜੋ ਕੋਰੋਨਾ ਕਾਰਨ ਆਪਣੀ ਜਾਨ ਚਲੇ ਜਾਣ ਤੋਂ ਡਰਦੇ ਹਨ। 101 ਸਾਲ ਦੀ ਉਮਰ 'ਚ ਵੀ ਬੇਬੇ ਨੀਡਰ ਰਹੀ ਅਤੇ ਹਿੰਮਤ ਨਾਲ ਆਪਣਾ ਇਲਾਜ ਕਰਵਾ ਸਿਹਤਯਾਬ ਹੋ ਗਈ।

ਇਹ ਵੀ ਪੜ੍ਹੋ:  ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ