106 ਸਾਲਾ ਬਜ਼ੁਰਗ ਨੇ ਪਾਈ ਕੋਰੋਨਾ ਤੇ ਫਤਿਹ, ਸਹਿਤਯਾਬ ਹੋ ਦੱਸੀ ਇਹ ਗੱਲ...
ਏਬੀਪੀ ਸਾਂਝਾ | 08 Jul 2020 06:23 PM (IST)
106 ਸਾਲਾ ਬਾਬੇ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਮਾਤ ਦਿੱਤੀ ਹੈ।ਮੁਖਤਾਰ ਅਹਿਮਦ, 1918 ਵਿੱਚ ਸਪੈਨਿਸ਼ ਫਲੂ ਦੌਰਾਨ 4 ਸਾਲਾਂ ਦਾ ਸੀ।
ਨਵੀਂ ਦਿੱਲੀ: ਕੋਰੋਨਾਵਾਰਿਸ ਦਾ ਕਹਿਰ ਦੇਸ਼ ਭਰ 'ਚ ਜਾਰੀ ਹੈ।ਦੇਸ਼ 'ਚ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਦਿੱਲੀ ਹੈ।ਪਰ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਵਿੱਚ ਇੱਕ 106 ਸਾਲਾ ਬਾਬੇ ਨੇ ਕੋਰੋਨਾਵਾਇਰਸ ਮਹਾਮਾਰੀ ਨੂੰ ਮਾਤ ਦਿੱਤੀ ਹੈ। ਮੁਖਤਾਰ ਅਹਿਮਦ, 106 ਸਾਲਾ, ਜੋ ਕਿ 1918 ਵਿੱਚ ਸਪੈਨਿਸ਼ ਫਲੂ ਦੌਰਾਨ 4 ਸਾਲਾਂ ਦਾ ਸੀ ਨੇ ਕੋਰੋਨਾ ਖਿਲਾਫ ਜੰਗ ਜਿੱਤ ਲਈ ਹੈ।ਬਜ਼ੁਰਗ ਕੋਵਿਡ 19 ਤੋਂ ਨਾਲ ਲੜਾਈ ਲੜ੍ਹ ਸਿਹਤਯਾਬ ਹੋ ਗਿਆ ਹੈ। ਅਹਿਮਦ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ, ਮੈਨੂੰ ਬਚਣ ਦੀ ਉਮੀਦ ਨਹੀਂ ਸੀ, ਪਰ ਸਹੀ ਇਲਾਜ ਤੋਂ ਬਾਅਦ ਮੈਂ ਠੀਕ ਹੋ ਗਿਆ ਹਾਂ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੀ ਮਹਾਮਾਰੀ ਨਹੀਂ ਵੇਖੀ।