(Source: ECI/ABP News/ABP Majha)
ਬੰਗਲਾਦੇਸ਼ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ, ਜਾਣੋ ਫਿਰ ਕੀ ਹੋਇਆ
ਬੰਗਲਾਦੇਸ਼ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਨੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਾਗਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਬਾਅਦ ਵਿੱਚ 11 ਘੰਟਿਆਂ ਬਾਅਦ ਜਹਾਜ਼ ਨੇ ਬੰਗਲਾਦੇਸ਼ ਲਈ ਉਡਾਣ ਭਰੀ। ਜਹਾਜ਼ ਵਿੱਚ 126 ਯਾਤਰੀ ਸਵਾਰ ਸੀ।
ਨਾਗਪੁਰ: ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੇ ਜਹਾਜ਼ ਨੇ 11 ਘੰਟਿਆਂ ਬਾਅਦ ਢਕਾ ਲਈ ਉਡਾਣ ਭਰੀ, ਪਰ ਪਾਇਲਟ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਸ ਦਾ ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਢਾਕਾ ਤੋਂ ਮਸਕਟ ਜਾ ਰਹੇ ਇਸ ਬੋਇੰਗ ਜਹਾਜ਼ ਵਿੱਚ 126 ਯਾਤਰੀ ਸਵਾਰ ਸੀ। ਜਹਾਜ਼ ਨੇ ਪਾਇਲਟ ਨੂੰ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਸਵੇਰੇ 11.40 ਵਜੇ ਨਾਗਪੁਰ ਵਿੱਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਨਾਗਪੁਰ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, “ਬਿਮਾਨ ਬੰਗਲਾਦੇਸ਼ ਨੇ ਨਾਗਪੁਰ ਆਉਣ ਵਾਲੇ ਚਾਲਕ ਦਲ ਦੇ ਮੈਂਬਰਾਂ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਜਹਾਜ਼ ਨੇ ਸ਼ੁੱਕਰਵਾਰ ਰਾਤ 10.37 ਵਜੇ ਯਾਤਰੀਆਂ ਨਾਲ ਆਪਣੀ ਮੰਜ਼ਿਲ ਵੱਲ ਉਡਾਣ ਭਰੀ।
ਉਨ੍ਹਾਂ ਕਿਹਾ ਕਿ ਪਾਇਲਟ ਅਜੇ ਵੀ ਨਾਜ਼ੁਕ ਹੈ ਅਤੇ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪਾਇਲਟ ਨੂੰ ਨਾਗਪੁਰ ਹਵਾਈ ਅੱਡੇ ਤੋਂ ਕਰੀਬ 10 ਕਿਲੋਮੀਟਰ ਦੂਰ ਸਥਿਤ ਕਿੰਗਸਵੇਅ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਜਹਾਜ਼ ਰਾਏਪੁਰ ਦੇ ਨੇੜੇ ਸੀ, ਤਾਂ ਕੋਲਕਾਤਾ ਏਟੀਸੀ ਨਾਲ ਐਮਰਜੈਂਸੀ ਲੈਂਡਿੰਗ ਕਰਨ ਲਈ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਇਸਨੂੰ ਨਜ਼ਦੀਕੀ ਨਾਗਪੁਰ ਹਵਾਈ ਅੱਡੇ 'ਤੇ ਉਤਰਨ ਦੀ ਸਲਾਹ ਦਿੱਤੀ ਗਈ। ਸਹਾਇਕ ਪਾਇਲਟ ਨੇ ਜਹਾਜ਼ ਨੂੰ ਨਾਗਪੁਰ ਵਿੱਚ ਉਤਾਰਿਆ।
ਬਿਮਾਨ ਬੰਗਲਾਦੇਸ਼ ਨੇ ਹਾਲ ਹੀ ਵਿੱਚ ਭਾਰਤ ਲਈ ਉਡਾਣ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਯਾਤਰਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Honey Singh Accused: ਘੱਟ ਨਹੀਂ ਰਹੀਆਂ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ, ਘਰੇਲੂ ਹਿੰਸਾ ਮਾਮਲੇ ‘ਚ ਕੇਸ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin