ਨਵੀਂ ਦਿੱਲੀ: 13 ਸਾਲ ਦੇ ਭਾਰਤੀ ਬੱਚੇ ਨੇ ਦੁਬਈ ਵਿੱਚ ਸਾਫਟਵੇਅਰ ਕੰਪਨੀ ਖੋਲ੍ਹ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੰਪਨੀ ਦੇ ਮਾਲਕ ਆਦਿਤੀਅਨ ਰਾਜੇਸ਼ ਨੇ 9 ਸਾਲ ਦੀ ਉਮਰ ‘ਚ ਆਪਣੀ ਪਹਿਲੀ ਮੋਬਾਈਲ ਐਪਲੀਕੇਸ਼ਨ ਬਣਾਈ ਸੀ। 13 ਸਾਲ ਦਾ ਆਦਿਤੀਅਨ ਰਾਜੇਸ਼ ਕੇਰਲ ਦਾ ਰਹਿਣ ਵਾਲਾ ਹੈ।

ਆਦਿਤੀਅਨ ਨੇ ਪੰਜ ਸਾਲ ਦੀ ਉਮਰ ‘ਚ ਹੀ ਕੰਪਿਊਟਰ ਚਲਾਉਣਾ ਸਿੱਖ ਲਿਆ ਸੀ। ਇਸ ਤੋਂ ਚਾਰ ਸਾਲ ਬਾਅਦ ਇੱਕ ਸ਼ੌਕੀਆ ਤੌਰ ‘ਤੇ ਆਪਣੀ ਮੋਬਾਈਲ ਐਪਲੀਕੈਸ਼ਨ ਤਿਆਰ ਕੀਤੀ। ਇਸ ਦੇ ਨਾਲ ਹੀ ਉਹ ਗਾਹਕਾਂ ਲਈ ਵੀ ਵੈਬਸਾਈਟ ਤੇ ਲੋਗੋ ਡਿਜ਼ਾਈਨ ਕਰਦੇ ਸੀ। ਹੁਣ 13 ਸਾਲ ਦੇ ਆਦਿਤੀਅਨ ਨੇ ਦੁਬਈ ‘ਚ ਟ੍ਰੀਨੈਟ ਸੋਲਿਊਸ਼ਨਜ਼ ਨਾਂ ਦੀ ਸਾਫਟਵੇਅਰ ਕੰਪਨੀ ਵੀ ਖੋਲ੍ਹ ਲਈ।

ਟ੍ਰੀਨੈਟ ਕੰਪਨੀ ਦੇ ਤਿੰਨ ਕਰਮਚਾਰੀ ਹਨ, ਜੋ ਆਦਿਤੀਅਨ ਦੇ ਦੋਸਤ ਤੇ ਸਟੂਡੈਂਟ ਹੀ ਹਨ। ਕੰਪਨੀ ਦਾ ਕਾਨੂੰਨੀ ਤੌਰ ‘ਤੇ ਮਾਲਕ ਬਣਨ ਲਈ ਆਦੀ ਨੂੰ 18 ਸਾਲ ਦੀ ਉਮਰ ਪਾਰ ਕਰਨੀ ਪਵੇਗੀ। ਹੁਣ ਤਕ ਉਹ 12 ਤੋਂ ਵਧ ਲੋਕਾਂ ਲਈ ਕੰਮ ਕਰ ਚੁੱਕੇ ਹਨ।