ਰੌਬਟ ਦੀ ਰਿਪੋਰਟ
ਚੰਡੀਗੜ੍ਹ: ਤਕਰੀਬਨ ਦੋ ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਮੰਗਲਵਾਰ ਤੋਂ ਪੰਜਾਬ ਅੰਦਰ 17 ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਏਗੀ।ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਅੰਦਰ ਕਿਸਾਨ ਅੰਦੋਲਨ ਜਾਰੀ ਹੈ।ਕਿਸਾਨਾਂ ਦੇ ਇਸ ਵਿਰੋਧ ਦੇ ਕਾਰਨ ਉਨ੍ਹਾਂ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।ਜਿਸ ਕਾਰਨ ਪੰਜਾਬ ਅੰਦਰ ਰੇਲ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ।ਕਿਸਾਨ ਰੇਲਵੇ ਟ੍ਰੇਕਾਂ ਤੇ ਪੱਕੇ ਮੋਰਚੇ ਲਾ ਕੇ ਬੈਠੇ ਸੀ।ਪਰ ਹੁਣ ਕਿਸਾਨਾਂ ਨੇ 15 ਦਿਨਾਂ ਦੀ ਢਿੱਲ ਦੇ ਕਿ ਰੇਲ ਸੇਵਾ ਬਹਾਲ ਕੀਤੀ ਹੈ।
ਪੰਜਾਬ ਵਿੱਚੋਂ 17 ਮਾਲ ਅਤੇ ਐਕਸਪ੍ਰੈਸ ਗੱਡੀਆਂ ਲੰਘਣ ਗੀਆਂ।ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਨੇ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਹਨ।ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਪਹਿਲਾਂ ਵਾਲੇ ਫੈਸਲੇ ਤੇ ਅਟਲ ਹੈ।ਮਾਝੇ ਦੇ ਕਿਸਾਨ ਯਾਤਰੀ ਰੇਲ ਗੱਡੀਆਂ ਨੂੰ ਰਾਹ ਦੇਣ ਲਈ ਰਾਜ਼ੀ ਨਹੀਂ ਹਨ।ਕਿਸਾਨ ਮਜਦੁਰ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਅੱਜ ਆਈ ਜੀ ਸੁਰਿੰਦਰਪਾਲ ਸਿੰਘ ਪਰਮਾਰ ਅਤੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨਾਲ ਮੁਲਾਕਾਤ ਵੀ ਕੀਤੀ।ਕਰੀਬ 2 ਘੰਟੇ ਤੱਕ ਇਹ ਮੀਟਿੰਗ ਚਲੀ। ਜਿਸ ਤੋਂ ਬਾਅਦ ਸਰਵਣ ਸਿੰਘ ਪੰਦੇਰ ਨੇ ਕਿਹਾ ਅਸੀਂ ਆਪਣੇ ਫੈਸਲੇ ਤੇ ਅਟਲ ਹਾਂ।ਮਾਲ ਗਡੀਆ ਨੂੰ ਰਸਤਾ ਦਿੱਤਾ ਜਾਏਗਾ ਪਰ ਯਾਤਰੀ ਰੇਲਾਂ ਨੂੰ ਨਹੀਂ।
ਰੇਲਵੇ ਅਧਿਕਾਰੀਆਂ ਮੁਤਾਬਿਕ, ਕੁੱਲ 17 ਰੇਲ ਗੱਡੀਆਂ ਬਹਾਲ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਅੱਠ ਪੰਜਾਬ ਖੇਤਰ ਲਈ ਅਤੇ ਨੌਂ ਜੰਮੂ ਅਤੇ ਕਟੜਾ ਲਈ ਹੋਣਗੀਆਂ।
ਫਿਰੋਜ਼ਪੁਰ ਡਵੀਜ਼ਨ ਦੇ ਡਵੀਜ਼ਨਲ ਮੈਨੇਜਰ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਇੱਕ ਜਿਪਸਮ ਨਾਲ ਭਰੀ ਮਾਲ ਗੱਡੀ ਦੁਪਹਿਰ 2 ਵਜੇ ਜੰਮੂ ਤੋਂ ਚੱਲੀ ਅਤੇ ਰਾਤ ਤੱਕ ਲਖਨਾਉ ਪਹੰਚ ਜਾਏਗੀ।ਪੈਟਰੌਲ ਲੋਡ ਕਰਨ ਲਈ ਬੋਗੀ ਟੈਂਕ ਵੈਗਨ ਵੀ ਅੱਜ ਦੁਪਹਿਰ ਫਿਰੋਜ਼ਪੁਰ ਤੋਂ ਦਿੱਲੀ ਲਈ ਸ਼ੁਰੂ ਹੋ ਗਈ।ਗੋਲਡਨ ਟੈਂਪਲ ਮੇਲ ਜੋ ਮੁੰਬਈ ਸੈਂਟਰਲ ਤੋਂ ਅਮ੍ਰਿਤਸਰ ਆਉਂਦੀ ਹੈ, ਅੱਜ ਰਾਤ ਅੰਮ੍ਰਿਤਸਰ ਆਵੇਗੀ।ਅੰਮ੍ਰਿਤਸਰ-ਹਰਿਦੁਆਰ ਲਈ ਰੇਲ ਸੇਵਾ ਵੀ ਕੱਲ੍ਹ ਸਵੇਰ ਤੋਂ ਮੁੜ ਸ਼ੁਰੂ ਹੋਵੇਗੀ।ਫਿਰੋਜ਼ਪੁਰ-ਧਨਬਾਦ ਐਕਸਪ੍ਰੈਸ ਸਮੇਤ ਹੋਰ ਰੇਲ ਗੱਡੀਆਂ ਵੀ ਦੁਬਾਰਾ ਚਾਲੂ ਕੀਤੀਆਂ ਜਾਣਗੀਆਂ।
ਜਾਣਕਾਰੀ ਦੇ ਅਨੁਸਾਰ, ਦੂਜੀਆਂ ਰੇਲ ਗੱਡੀਆਂ ਜਿਹੜੀਆਂ ਕੁੱਲ ਮੁੜ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਉਹਨਾਂ ਵਿੱਚ ਪਾਸਚਿਮ ਡੀਲਕਸ ਐਕਸਪ੍ਰੈਸ, ਕੋਵਿਡ -19 ਸਪੈਸ਼ਲ (02925), ਸਰਯੁ-ਯਮੁਨਾ ਕੋਵਿਡ -19 ਸਪੈਸ਼ਲ (04649), ਅਮ੍ਰਿਤਸਰ ਸ਼ਤਾਬਾਦੀ ਕੋਵਿਡ ਸਪੈਸ਼ਲ (02029), ਧਨਬਾਦ-ਫਿਰੋਜ਼ਪੁਰ ਕੋਵਿਡ -19 ਸਪੈਸ਼ਲ (03307), ਨਾਗਪੁਰ-ਅੰਮ੍ਰਿਤਸਰ ਕੋਵਿਡ -19 ਸਪੈਸ਼ਲ (02025), ਬੇਗਮਪੁਰਾ ਫੈਸਟੀਵਲ ਸਪੈਸ਼ਲ (02237), ਗੋਰਖਪੁਰ ਜੰਮੂ-ਤਵੀ ਅਮਰਨਾਥ ਫੈਸਟੀਵਲ ਸਪੈਸ਼ਲ (02587) ਸ਼ਾਮਲ ਹਨ।
ਕੱਲ੍ਹ ਤੋਂ ਪੰਜਾਬ 'ਚ 17 ਰੇਲ ਗੱਡੀਆਂ ਮੁੜ ਫੜ੍ਹਨਗੀਆਂ ਰਫ਼ਤਾਰ
ਰੌਬਟ
Updated at:
23 Nov 2020 09:10 PM (IST)
ਤਕਰੀਬਨ ਦੋ ਮਹੀਨੇ ਦੇ ਲੰਬੇ ਸਮੇਂ ਤੋਂ ਬਾਅਦ ਮੰਗਲਵਾਰ ਤੋਂ ਪੰਜਾਬ ਅੰਦਰ 17 ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਜਾਏਗੀ।ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਅੰਦਰ ਕਿਸਾਨ ਅੰਦੋਲਨ ਜਾਰੀ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -