ਪਟਨਾ: ਬਿਹਾਰ (Bihar) ਵਿਚ ਸ਼ਰਾਬ 'ਤੇ ਪਾਬੰਦੀ (Ban on Liquor) ਹੈ ਪਰ ਸ਼ਰਾਬ ਤਸਕਰਾਂ ਨੂੰ ਇਸ ਤੋਂ ਕੋਈ ਫ਼ਰਕ ਨਹੀਂ ਪੈਂਦਾ। ਹੁਣ ਸਥਿਤੀ ਇਹ ਹੈ ਕਿ ਸ਼ਰਾਬ ਦੀ ਤਸਕਰੀ (Liquor smugglers) ਇਸ ਕਦਰ ਵਧ ਗਈ ਹੈ ਕਿ ਇਸ 'ਤੇ ਲਗਾਮ ਲਾਉਣ 'ਚ ਸੂਬਾ ਸਰਕਾਰ ਨਾਕਾਮ ਹੈ। ਦੱਸ ਦਈਏ ਕਿ ਖ਼ਬਰ ਹੈ ਕਿ ਐਤਵਾਰ ਨੂੰ ਸੂਬਾ ਆਬਕਾਰੀ ਵਿਭਾਗ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸ਼ਰਾਬ ਦੀ ਵੱਡੀ ਖੇਪ ਫੜੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਧਾਨੀ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡੀ ਬਰਾਮਦਗੀ ਹੈ।



ਜਾਣਕਾਰੀ ਮੁਤਾਬਕ ਵਿਭਾਗ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕੀਤੀ। ਸ਼ਰਾਬ ਬਾਈਪਾਸ ਸਟੇਸ਼ਨ ਤੋਂ ਕੁਝ ਮੀਟਰ ਦੀ ਦੂਰੀ 'ਤੇ ਇੱਕ ਨਿੱਜੀ ਗੁਦਾਮ 'ਚ ਫੜੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿੱਚ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਜਿਸ ਦੀ ਕੀਮਤ ਲਗਪਗ ਦੋ ਕਰੋੜ ਰੁਪਏ ਦੱਸੀ ਜਾ ਰਹੀ ਹੈ। ਰਾਜਧਾਨੀ 'ਚ ਹੋਈ ਇਸ ਸ਼ਰਾਬੇਦੀ ਕਰਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।



ਦੱਸਿਆ ਜਾ ਰਿਹਾ ਹੈ ਕਿ ਇੱਥੇ ਵਿਦੇਸ਼ੀ ਸ਼ਰਾਬ ਦੇ ਚਾਰ ਹਜ਼ਾਰ ਕੇਸ ਬਰਾਮਦ ਕੀਤੇ ਗਏ ਹਨ ਜੋ 35 ਤੋਂ 40 ਹਜ਼ਾਰ ਲੀਟਰ ਦੇ ਹੁੰਦੇ ਹਨ। ਇਹ ਗੋਦਾਮ ਥਾਣੇ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਸੀ। ਇੰਨਾ ਹੀ ਨਹੀਂ, ਜਦੋਂ ਟੀਮ ਛਾਪੇਮਾਰੀ ਲਈ ਪਹੁੰਚੀ ਤਾਂ ਟਰੱਕਾਂ ਚੋਂ ਸ਼ਰਾਬ ਉਤਾਰੀ ਜਾ ਰਹੀ ਸੀ। ਪੁਲਿਸ ਨੇ ਮੌਕੇ ਤੋਂ ਟਰੱਕ ਡਰਾਈਵਰ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੌਕੇ ਤੋਂ ਤਿੰਨ ਟਰੱਕ ਤੇ ਤਿੰਨ ਮਿੰਨੀ ਟਰੱਕ ਬਰਾਮਦ ਕੀਤੇ ਗਏ ਹਨ। ਅਧਿਕਾਰੀ ਵੀ ਐਨੀ ਵੱਡੀ ਮਾਤਰਾ ਵਿਚ ਸ਼ਰਾਬ ਦੇਖ ਕੇ ਹੈਰਾਨ ਹਨ।



ਹਾਸਲ ਜਾਣਕਾਰੀ ਮੁਤਾਬਕ ਸ਼ਰਾਬ ਦੀਆਂ ਸਾਰੀਆਂ ਬੋਤਲਾਂ 'ਤੇ 'ਹਰਿਆਣਾ ਵਿਚ ਵਿਕਰੀ ਲਈ' ਖਿਆ ਹੋਇਆ ਹੈ। ਹੁਣ ਇਹ ਵੱਡਾ ਸਵਾਲ ਹੈ ਕਿ ਹਰਿਆਣਾ ਤੋਂ ਕਿੰਨੀ ਵੱਡੀ ਮਾਤਰਾ ਵਿਚ ਸ਼ਰਾਬ ਦੇ ਟਰੱਕ ਬਿਹਾਰ ਕਿਵੇਂ ਪਹੁੰਚੇ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਖੇਪ ਪਿੱਛੇ ਪੂਰਾ ਮਾਫੀਆ ਕੰਮ ਕਰ ਰਿਹਾ ਹੈ ਅਤੇ ਇਸ ਦੀਆਂ ਤਾਰਾਂ ਹਰਿਆਣਾ ਅਤੇ ਯੂਪੀ ਤੋਂ ਬਿਹਾਰ ਤੱਕ ਫੈਲੀਆਂ ਹੋਈਆਂ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904