ਸ਼੍ਰੀਨਗਰ: ਸ਼੍ਰੀਨਗਰ ਦੇ ਐਚਐਮਟੀ ਖੇਤਰ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਹੈ, ਜਿਸ ਵਿੱਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਤੇ ਇੱਕ ਜ਼ਖ਼ਮੀ ਹੋਇਆ ਹੈ। ਹਮਲਾਵਰ ਮਾਰੂਤੀ ਕਾਰ ਵਿੱਚ ਆਏ ਤੇ ਉਨ੍ਹਾਂ ਨੇ ਐਚਐਮਟੀ ਖੇਤਰ ਵਿੱਚ ਸੈਨਿਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਭੱਜ ਗਏ, ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ।

ਆਈਜੀਪੀ ਕਸ਼ਮੀਰ ਵਿਜੇ ਕੁਮਾਰ ਦੇ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਸ਼ਾਮ ਤੱਕ ਪਤਾ ਲਾਈ ਜਾਏਗੀ।

ਸ੍ਰੀਨਗਰ ਦੇ ਰੱਖਿਆ ਪੀਆਰਓ ਨੇ ਦੱਸਿਆ ਹੈ ਕਿ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਜ਼ਖ਼ਮੀ ਸੁਰੱਖਿਆ ਕਰਮਚਾਰੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰ ਦੇ ਆਈਜੀ ਨੇ ਕਿਹਾ, "ਤਿੰਨ ਅੱਤਵਾਦੀਆਂ ਨੇ ਸਾਡੀ ਸੈਨਾ ਦੇ ਜਵਾਨਾਂ 'ਤੇ ਗੋਲੀਆਂ ਚਲਾਈਆਂ। ਦੋ ਸੈਨਿਕ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਸ਼ਹੀਦ ਹੋ ਗਏ। ਜੈਸ਼ ਇੱਥੇ ਕਾਫ਼ੀ ਸਰਗਰਮ ਹੈ। ਸ਼ਾਮ ਤੱਕ ਸਾਨੂੰ ਸੰਗਠਨ ਦਾ ਪਤਾ ਲੱਗ ਜਾਵੇਗਾ। ਹਥਿਆਰਬੰਦ ਅੱਤਵਾਦੀ ਕਾਰ ‘ਚ ਫਰਾਰ ਹੋ ਗਏ। ਉਨ੍ਹਾਂ ਵਿੱਚੋਂ ਦੋ ਸ਼ਾਇਦ ਪਾਕਿਸਤਾਨੀ ਤੇ ਇੱਕ ਸਥਾਨਕ ਹੈ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904