ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੀ ਇਨਫੈਕਸ਼ਨ ਨਾਲ ਹੁਣ ਤਕ 270 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਆਈਐਮਏ ਦੇ ਅੰਕੜਿਆਂ ਦੇ ਮੁਤਾਬਕ, ਸਭ ਤੋਂ ਜ਼ਿਆਦਾ 78 ਡਾਕਟਰਾਂ ਦੀ ਮੌਤ ਬਿਹਾਰ 'ਚ ਹੋਈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ 'ਚ 37, ਦਿੱਲੀ 'ਚ 29 ਤੇ ਆਂਧਰਾ ਪ੍ਰਦੇਸ਼ 'ਚ 22 ਡਾਕਟਰਾਂ ਦੀ ਮੌਤ ਹੋਈ ਹੈ।


ਆਈਐਮਏ ਵੱਲੋਂ ਜਾਰੀ ਇਸ ਲਿਸਟ 'ਚ ਆਈਐਮਏ ਦੇ ਸਾਬਕਾ ਮੁਖੀ ਡਾ.ਕੇਕੇ ਅਗਰਵਾਲ ਦਾ ਨਾਂ ਵੀ ਸ਼ਾਮਲ ਹੈ। ਜਿੰਨ੍ਹਾਂ ਦੀ ਇਨਫੈਕਸ਼ਨ ਨਾਲ ਸੋਮਵਾਰ ਮੌਤ ਹੋ ਗਈ ਸੀ। ਕੌਮਾਂਤਰੀ ਮਹਾਂਮਾਰੀ ਦੀ ਪਹਿਲੀ ਲਹਿਰ 'ਚ 748 ਡਾਕਟਰਾਂ ਦੀ ਮੌਤ ਇਨਫੈਕਸ਼ਨ ਨਾਲ ਹੋਈ ਸੀ।


ਦੂਜੀ ਲਹਿਰ ਸਾਰਿਆਂ ਲਈ ਬੇਹੱਦ ਘਾਤਕ


ਆਈਐਮਏ ਦੇ ਮੁਖੀ ਡਾ.ਜੇਏ ਜਯਾਲਾਲ ਨੇ ਕਿਹਾ, 'ਪਿਛਲੇ ਸਾਲ ਭਾਰਤ 'ਚ ਕੋਵਿਡ ਨਾਲ 748 ਡਾਕਟਰਾਂ ਦੀ ਮੌਤ ਹੋਈ ਸੀ ਤੇ ਮੌਜੂਦਾ ਲਹਿਰ 'ਚ ਇੰਨੇ ਘੱਟ ਸਮੇਂ 'ਚ ਅਸੀਂ 270 ਡਾਕਟਰ ਗਵਾ ਦਿੱਤੇ ਹਨ। ਕੌਮਾਂਤਰੀ ਮਹਾਂਮਾਰੀ ਦੀ ਦੂਜੀ ਲਹਿਰ ਸਾਰਿਆਂ ਲਈ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਖਾਸ ਕਰਕੇ ਸਿਹਤ ਕਰਮੀਆਂ ਲਈ, ਜੋ ਫਰੰਟ ਮੋਰਚੇ 'ਤੇ ਤਾਇਨਾਤ ਹਨ।


ਆਈਐਮਏ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਕੋਵਿਡ ਦੀ ਦੂਜੀ ਲਹਿਰ 'ਚ ਆਂਧਰਾ ਪ੍ਰਦੇਸ਼ 'ਚ 22, ਅਸਮ 'ਚ 3, ਛੱਤੀਸਗੜ੍ਹ 'ਚ 3, ਦਿੱਲੀ 'ਚ 28, ਗੁਜਰਾਤ 'ਚ 2, ਗੋਆ 'ਚ 1, ਹਰਿਆਣਾ 'ਚ 2, ਜੰਮੂ-ਕਸ਼ਮੀਰ 'ਚ ਤਿੰਨ, ਕਰਨਾਟਕ 'ਚ 8, ਕੇਰਲ 'ਚ 2, ਮੱਧ ਪ੍ਰਦੇਸ਼ 'ਚ 5, ਮਹਾਰਾਸ਼ਟਰ 'ਚ 14, ਓੜੀਸਾ 'ਚ 10, ਪੁੱਡੂਚੇਰੀ 'ਚ 1, ਤਾਮਿਲਨਾਡੂ 'ਚ 11, ਤੇਲੰਗਾਨਾ 'ਚ 19, ਤ੍ਰਿਪੁਰਾ 'ਚ 2, ਉੱਤਰਾਖੰਡ 'ਚ 2, ਪੱਛਮੀ ਬੰਗਾਲ 'ਚ 14 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ।