ਚੰਡੀਗੜ੍ਹ - ਪ੍ਰੋਪਰਟੀ ਟੈਕਸ ਨੂੰ ਲੈ ਕੇ ਹਰਿਆਣਾ ਦੀ ਖੱਟਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਤਾਂ ਜੋ ਸੂਬੇ ਦੇ ਲੋਕ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਟੈਕਸ ਜਮ੍ਹਾ ਕਰਵਾਉਣ। ਜਿਸ ਦੇ ਲਈ ਹਰਿਆਣਾ ਸਰਕਾਰ ਨੇ ਪ੍ਰੋਪਰਟੀ ਟੈਕਸ ਦੀ ਰਕਮ 31 ਜੁਲਾਈ, 2023 ਤਕ ਜਮ੍ਹਾ ਕਰਾਉਣ 'ਤੇ ਵਿਆਜ ਰਕਮ ਵਿਚ 30 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ 10 ਫੀਸਦੀ ਸੀ । ਸਰਕਾਰ ਵੱਲੋਂ ਵਿਆਜ ਛੋਟ ਵਿਚ 20 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਸਾਰੇ ਵਰਗਾਂ ਨੂੰ ਕਾਫੀ ਰਾਹਤ ਮਿਲੇਗੀ। ਜਿਨ੍ਹਾਂ ਨਾਗਰਿਕਾਂ ਦਾ ਪ੍ਰੋਪਰਟੀ ਟੈਕਸ ਬਕਾਇਆ ਹੈ ਉਹ ਪ੍ਰੋਪਰਟੀ ਟੈਕਸ ਜਮ੍ਹਾ ਕਰਾ ਕੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ।


 ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਪ੍ਰੋਪਰਟੀ ਟੈਕਸ ਹੁਣ ਪੂਰੀ ਤਰ੍ਹਾ ਸਟ੍ਰੀਮ ਲਾਇਨ ਹੋ ਚੁੱਕਾ ਹੈ। ਪ੍ਰੋਪਰਟੀ ਟੈਕਸ ਦੀ ਵਿਆਜ ਰਕਮ ਵਿਚ 30 ਫੀਸਦੀ ਛੋਟ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਮਿਲੇ ਇਸ ਦੇ ਲਈ ਸਰਕਾਰ ਵੱਲੋਂ ਵਿਆਪਕ ਪੱਧਰ 'ਤੇ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ।


ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਹੈ ਕਿ ਊਹ ਬਕਾਇਦਾਰਾਂ ਨੂੰ ਪ੍ਰੋਪਰਟੀ ਟੈਕਸ ਜਮ੍ਹਾ ਕਰਾਉਣ ਲਈ ਜਾਗਰੁਕ ਅਤੇ ਪ੍ਰੇਰਿਤ ਕਰਨ ਤਾਂ ਜੋ ਉਹ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕ ਸਕਣ। ਜਿਨ੍ਹਾਂ ਲੋਕਾਂ ਦੇ ਵੱਧ ਵੱਧ ਪ੍ਰੋਪਰਟੀ ਟੈਕਸ ਬਕਾਇਆ ਹੈ, ਉਹ ਜਲਦੀ ਤੋਂ ਜਲਦੀ ਆਪਣਾ ਪ੍ਰੋਪਰਟੀ ਟੈਕਸ ਜਮ੍ਹਾ ਕਰਵਾਉਣ ਤਾਂ ਜੋ ਨਗਰ ਨਿਗਮਾਂ ਤੇ ਨਗਰ ਪਰਿਸ਼ਦ ਨੂੰ ਵਿਕਾਸ ਕੰਮਾਂ ਲਈ ੈਸਾ ਪ੍ਰਾਪਤ  ਹੋ ਸਕੇ। ਜੇਕਰ ਇਹ ਪੈਸਾ ਨਿਗਮ ਤੇ ਪਰਿਸ਼ਦ ਦੇ ਖਜਾਨੇ ਵਿਚ ਆਉਂਦਾ ਹੈ ਤਾਂ ਸ਼ਹਿਰ ਵਿਚ ਹੋਰ ਵੱਧ ਤੇਜੀ ਨਾਲ ਵਿਕਾਸ ਕਾਰਜ ਸਪੰਨ ਕਰਾਏ ਜਾ ਸਕਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ