ਦੇਹਰਾਦੂਨ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਇਲਾਕੇ 'ਚ ਸਵੇਰੇ 05:58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਦੀ ਰਿਪੋਰਟ ਮੁਤਾਬਕ, ਭੂਚਾਲ ਦਾ ਕੇਂਦਰ ਜੋਸ਼ੀਮਠ ਦੇ ਨੇੜੇ ਚਮੋਲੀ ਦੇ 33 ਕਿਲੋਮੀਟਰ ਉੱਤਰ-ਉੱਤਰ-ਪੂਰਬ (ਐਨਐਨਈ) ਸੀ।
ਦਰਅਸਲ, ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਮੁਤਾਬਕ, ਭੂਚਾਲ ਦੀ ਤੀਬਰਤਾ 4.6 ਸੀ। ਜਿੱਥੇ ਸ਼ਨੀਵਾਰ ਸਵੇਰੇ ਕਰੀਬ 5:58 ਵਜੇ ਆਏ ਭੂਚਾਲ ਦੇ ਝਟਕੇ ਜੋਸ਼ੀਮਠ, ਚਮੋਲੀ, ਪੌੜੀ ਆਦਿ ਜ਼ਿਲ੍ਹਿਆਂ 'ਚ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਧਰ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 5:58 ਵਜੇ ਸਤਹ ਤੋਂ 5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਸੂਬੇ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਨੂੰ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਹੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਭੂ -ਵਿਗਿਆਨ ਵਿਗਿਆਨੀਆਂ ਨੇ ਵੀ ਕਈ ਵਾਰ ਇਸ ਬਾਰੇ ਚੇਤਾਵਨੀਆਂ ਜਾਰੀ ਕੀਤੀਆਂ ਹਨ।
ਭੂਚਾਲ ਦੇ ਨਜ਼ਰੀਏ ਤੋਂ ਚਮੋਲੀ ਬਹੁਤ ਸੰਵੇਦਨਸ਼ੀਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਫਰਵਰੀ ਦੀ ਰਾਤ ਨੂੰ ਉੱਤਰਾਖੰਡ ਦੀ ਧਰਤੀ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ ਸੀ। ਉਸ ਸਮੇਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਅਤੇ ਲੋਕ ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਆ ਗਏ ਸੀ। ਹਾਲਾਂਕਿ, ਭੂਚਾਲ ਦਾ ਕੇਂਦਰ ਤਜ਼ਾਕਿਸਤਾਨ ਸੀ ਅਤੇ ਇਸ ਦੀ ਤੀਬਰਤਾ 6.3 ਰਿਐਕਟਰ ਮਾਪੀ ਗਈ ਸੀ। ਉਂਝ, ਚਮੋਲੀ ਜ਼ਿਲ੍ਹਾ ਭੂਚਾਲ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: CUCET 2021: NTA ਨੇ UG-PG ਪ੍ਰਵੇਸ਼ ਪ੍ਰੀਖਿਆ ਦੇ ਸ਼ੈਡਿਊਲ 'ਚ ਕੀਤਾ ਬਦਲਾਅ, ਹੁਣ ਇਸ ਤਾਰੀਖ ਨੂੰ ਹੋਣਗੀਆਂ ਪ੍ਰੀਖਿਆਵਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904