ਭਾਰਤ-ਚੀਨ ਸਰਹੱਦ ਨੇੜੇ ਉੱਤਰੀ ਸਿੱਕਮ ਵਿੱਚ ਭਾਰਤੀ ਫੌਜ ਦਾ ਟਰੱਕ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ 'ਚ 4 ਜਵਾਨ ਸ਼ਹੀਦ ਹੋ ਗਏ ਹਨ। ਇਹ ਟਰੱਕ ਸੜਕ ਤੋਂ ਤਿਲਕ ਕੇ ਕਰੀਬ 700 ਤੋਂ 800 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੌਜ ਦਾ ਟਰੱਕ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿਲਕ ਰੂਟ ਰਾਹੀਂ ਸਿੱਕਮ ਦੇ ਪਾਕਿਯੋਂਗ ਜ਼ਿਲ੍ਹੇ ਦੇ ਜ਼ੁਲੁਕ ਜਾ ਰਿਹਾ ਸੀ।
NDTV ਦੀ ਰਿਪੋਰਟ ਮੁਤਾਬਕ ਇਹ ਘਟਨਾ ਸਿੱਕਮ ਦੇ ਰੇਨੋਕ ਰੋਂਗਲੀ ਰਾਜ ਮਾਰਗ 'ਤੇ ਦਲੋਪਚੰਦ ਦਾਰਾ ਨੇੜੇ ਵਾਪਰੀ। ਫਿਲਹਾਲ ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਦੇ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਬਚਾਅ ਕਾਰਜ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਮਰਨ ਵਾਲੇ ਫੌਜੀਆਂ ਦੀ ਹੋਈ ਪਛਾਣ
ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ। ਜਿਸ ਵਿਚ ਮ੍ਰਿਤਕਾਂ ਦੀ ਪਛਾਣ ਡਰਾਈਵਰ ਪ੍ਰਦੀਪ ਪਟੇਲ ਮੱਧ ਪ੍ਰਦੇਸ਼, ਕਾਰੀਗਰ ਡਬਲਯੂ ਪੀਟਰ ਮਣੀਪੁਰ, ਨਾਇਕ ਗੁਰਸੇਵ ਸਿੰਘ ਹਰਿਆਣਾ ਅਤੇ ਸੂਬੇਦਾਰ ਕੇ. ਥੰਗਾਪੰਡੀ ਤਾਮਿਲਨਾਡੂ ਦੇ ਰੂਪ ਵਿੱਚ ਵਾਪਰਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਸਮੇਤ ਸਾਰੇ ਮ੍ਰਿਤਕ ਪੱਛਮੀ ਬੰਗਾਲ ਦੇ ਬਿਨਾਗੁਰੀ ਸਥਿਤ ਇੱਕ ਯੂਨਿਟ ਦੇ ਫੌਜੀ ਸਨ।
ਪਿਛਲੇ ਸਾਲ ਵੀ ਲੱਦਾਖ ਵਿੱਚ ਅਜਿਹਾ ਹੀ ਦਰਦਨਾਕ ਹਾਦਸਾ ਵਾਪਰਿਆ ਸੀ। ਅਗਸਤ ਵਿੱਚ ਭਾਰਤੀ ਫੌਜ ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਘਟਨਾ ਲੇਹ ਨੇੜੇ ਕਿਆਰੀ ਪਿੰਡ ਦੀ ਸੀ। ਇੱਥੇ ਫੌਜ ਦੀ ਗੱਡੀ ਖਾਈ ਵਿੱਚ ਡਿੱਗ ਗਈ ਸੀ। ਇਸ ਹਾਦਸੇ 'ਚ 9 ਜਵਾਨ ਸ਼ਹੀਦ ਹੋ ਗਏ। ਇਸ ਵਿੱਚ ਇੱਕ ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਇਸ ਹਾਦਸੇ ਤੋਂ ਇੱਕ ਸਾਲ ਪਹਿਲਾਂ ਯਾਨੀ 2022 ਵਿੱਚ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਸੀ। 7 ਜਵਾਨ ਸ਼ਹੀਦ ਹੋ ਗਏ ਜਦੋਂ ਉਨ੍ਹਾਂ ਦੀ ਗੱਡੀ ਸ਼ਿਓਕ ਨਦੀ ਵਿੱਚ ਡਿੱਗ ਗਈ। ਕਈ ਫੌਜੀ ਜ਼ਖਮੀ ਹੋ ਗਏ।