40 years of 'Operation Meghdoot': 'ਆਪ੍ਰੇਸ਼ਨ ਮੇਘਦੂਤ' ਦੇ 40 ਸਾਲ ਪੂਰੇ ਹੋ ਗਏ ਹਨ। ਸਾਲ 1984 'ਚ ਭਾਰਤੀ ਫੌਜ ਨੇ ਸਿਆਚਿਨ ਗਲੇਸ਼ੀਅਰ 'ਤੇ ਕਬਜ਼ਾ ਕਰ ਲਿਆ ਸੀ। ਪਾਕਿਸਤਾਨ ਸਿਆਚਿਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ 'ਆਪ੍ਰੇਸ਼ਨ ਅਬਾਬਿਲ' ਸ਼ੁਰੂ ਕੀਤਾ। ਇਸ ਦੇ ਜਵਾਬ 'ਚ ਭਾਰਤੀ ਫੌਜ ਨੇ 'ਆਪ੍ਰੇਸ਼ਨ ਮੇਘਦੂਤ' ਚਲਾਇਆ। 13 ਅਪ੍ਰੈਲ ਨੂੰ ਹੀ ਫੌਜ ਨੇ ਸਿਆਚਿਨ 'ਚ ਭਾਰਤੀ ਝੰਡਾ ਲਹਿਰਾਇਆ ਸੀ। 1984 ਵਿੱਚ ਵਿਸਾਖੀ 13 ਅਪ੍ਰੈਲ ਨੂੰ ਸੀ ਅਤੇ ਪਾਕਿਸਤਾਨ ਨੂੰ ਵੀ ਇਹ ਨਹੀਂ ਸੀ ਪਤਾ ਕਿ ਭਾਰਤ ਤਿਉਹਾਰ ਵਾਲੇ ਦਿਨ ਅਜਿਹਾ ਕਰੇਗਾ।



ਆਪ੍ਰੇਸ਼ਨ ਮੇਘਦੂਤ ਕੀ ਹੈ?
ਭਾਰਤ ਪਹਿਲਾਂ ਹੀ ਸਿਆਚਿਨ ਦੇ ਮਹੱਤਵ ਨੂੰ ਸਮਝਦਾ ਸੀ ਅਤੇ ਮੰਨਦਾ ਸੀ ਕਿ ਇਹ ਕਿਸੇ ਵੀ ਤਰ੍ਹਾਂ ਪਾਕਿਸਤਾਨ ਜਾਂ ਚੀਨ ਦੇ ਕੰਟਰੋਲ ਵਿਚ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਨੇ 1963 ਵਿੱਚ ਇੱਕ ਸਮਝੌਤੇ ਤਹਿਤ ਇੱਥੋਂ ਦੀ ਸ਼ਕਸਗਾਮ ਘਾਟੀ ਚੀਨ ਨੂੰ ਸੌਂਪ ਦਿੱਤੀ ਸੀ। ਜਿਵੇਂ ਹੀ ਚੀਨ ਨੇ ਖੇਤਰ 'ਤੇ ਕਬਜ਼ਾ ਕੀਤਾ, ਉਸਨੇ ਤੁਰੰਤ ਪਰਬਤਾਰੋਹ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ।


ਅਜਿਹਾ ਕਰਕੇ ਚੀਨ ਇਸ ਖੇਤਰ 'ਤੇ ਆਪਣੀ ਪਕੜ ਦਿਖਾਉਣਾ ਚਾਹੁੰਦਾ ਸੀ ਅਤੇ ਆਪਣਾ ਕਬਜ਼ਾ ਕਾਇਮ ਕਰਨਾ ਚਾਹੁੰਦਾ ਸੀ। ਆਪ੍ਰੇਸ਼ਨ ਮੇਘਦੂਤ ਪਿਛਲੇ 40 ਸਾਲਾਂ ਤੋਂ ਲਗਾਤਾਰ ਜਾਰੀ ਹੈ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਾਕਿਸਤਾਨ ਅਤੇ ਚੀਨ ਦੋਵਾਂ ਨਾਲ ਕੋਈ ਸਿਆਸੀ ਹੱਲ ਨਹੀਂ ਨਿਕਲਦਾ।


ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਹੈ
ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਹੈ ਅਤੇ ਇਸਦੀ ਉਚਾਈ ਲਗਭਗ 20 ਹਜ਼ਾਰ ਫੁੱਟ ਹੈ। ਸਿਆਚਿਨ ਵਿੱਚ ਸਾਲ ਦੇ ਹਰ ਮਹੀਨੇ ਬਰਫ਼ ਪੈਂਦੀ ਹੈ। ਇੱਥੇ ਤਾਪਮਾਨ -50 ਤੋਂ -70 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਪਾਕਿਸਤਾਨ ਦਾ ਉਦੇਸ਼ 17 ਅਪ੍ਰੈਲ 1984 ਤੱਕ ਸਿਆਚਿਨ 'ਤੇ ਕਬਜ਼ਾ ਕਰਨਾ ਸੀ ਪਰ ਭਾਰਤੀ ਫੌਜ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਇਸ ਨੂੰ ਅਸਫਲ ਕਰ ਦਿੱਤਾ।


ਫੌਜ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਆਚਿਨ 'ਚ ਭਾਰਤ ਦੀ ਲੜਾਕੂ ਸਮਰੱਥਾ ਹੋਰ ਵਧ ਗਈ ਹੈ। ਫੌਜ ਨੇ ਕਿਹਾ ਕਿ ਹੈਵੀ ਲਿਫਟ ਹੈਲੀਕਾਪਟਰ ਅਤੇ ਲਾਜਿਸਟਿਕ ਡਰੋਨ ਵੀ ਫੌਜ ਦੇ ਬੇੜੇ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਇਸ ਨਾਲ ਫੌਜ ਨੂੰ ਮਜ਼ਬੂਤੀ ਮਿਲੀ ਹੈ। ਇਸ ਤੋਂ ਇਲਾਵਾ, ਫੌਜ ਨੇ ਆਲ-ਟੇਰੇਨ ਵਾਹਨਾਂ ਨੂੰ ਵੀ ਤਾਇਨਾਤ ਕੀਤਾ ਹੈ ਅਤੇ ਟਰੈਕਾਂ ਦਾ ਇੱਕ ਵਿਆਪਕ ਨੈਟਵਰਕ ਵਿਛਾਇਆ ਹੈ।


ਸੈਨਾ ਵੱਲੋਂ ਖਾਸ ਵੀਡੀਓ ਵੀ ਜਾਰੀ ਕੀਤਾ ਗਿਆ






ਭਾਰਤੀ ਫੌਜ ਨੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ, ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿੱਚ ਆਪ੍ਰੇਸ਼ਨ ਮੇਘਦੂਤ ਦੇ 40 ਸਾਲ ਪੂਰੇ ਹੋਣ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ। ਵੀਡੀਓ 'ਚ ਫੌਜ ਦੇ ਸਾਲਾਂ ਦੇ ਸਫਰ ਨੂੰ ਦਿਖਾਇਆ ਗਿਆ ਹੈ।


ਜਾਰੀ ਕੀਤੇ ਗਏ ਵੀਡੀਓ 'ਚ ਫੌਜ ਦੇ ਜਵਾਨ ਬਰਫੀਲੇ ਇਲਾਕਿਆਂ 'ਚ ਪੂਰੀ ਚੌਕਸੀ ਨਾਲ ਤਿਆਰ ਹਨ। ਇਸ ਦੇ ਨਾਲ ਹੀ ਫੌਜ ਦੇ ਜਵਾਨਾਂ ਨੂੰ ਬਰਫ ਦੀ ਚਿੱਟੀ ਚਾਦਰ ਨਾਲ ਢੱਕੇ ਉੱਚੇ ਪਹਾੜਾਂ 'ਤੇ ਚੜ੍ਹਦੇ ਹੋਏ ਦਿਖਾਇਆ ਗਿਆ ਹੈ।