ਇਸ ਜਾਣਕਾਰੀ ਬਾਰੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਸੈਨਾ ਦੇ ਪੱਧਰਾਂ 'ਤੇ ਕਈ ਦੌਰ ਦੀ ਗੱਲਬਾਤ ਦੌਰਾਨ, ਚੀਨੀ ਸੈਨਿਕ ਸ਼ਰਤਾਂ ਅਨੁਸਾਰ ਪਿੱਛੇ ਨਹੀਂ ਹਟੇ। ਚੀਨੀ ਫੌਜੀ ਦੋਵਾਂ ਧਿਰਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹੋਏ ਸਮਝੌਤੇ ਦਾ ਪਾਲਣ ਨਹੀਂ ਕਰ ਰਹੇ।
ਸੂਤਰਾਂ ਨੇ ਕਿਹਾ, “ਚੀਨ ਨੇ ਪਿੱਛੇ ਹਟਣ ਦੇ ਕੋਈ ਸੰਕੇਤ ਨਹੀਂ ਦਿੱਤੇ। ਉਸ ਨੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਲੰਬੀ ਦੂਰੀ ਦੀਆਂ ਤੋਪਾਂ ਸਮੇਤ 40,000 ਫੌਜਾਂ ਦੀ ਤਾਇਨਾਤੀ ਬਰਕਰਾਰ ਰੱਖੀ ਹੈ। ਸੂਤਰਾਂ ਮੁਤਾਬਕ ਕੋਰ ਕਮਾਂਡਰਾਂ ਦਰਮਿਆਨ ਆਖਰੀ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਐਲਏਸੀ 'ਤੇ ਪਿੱਛੇ ਹਟਣ ਦੀ ਪ੍ਰਕਿਰਿਆ ਵਿੱਚ ਕੋਈ ਪ੍ਰਗਤੀ ਨਹੀਂ ਹੋਈ।
ਸੂਤਰਾਂ ਨੇ ਕਿਹਾ ਕਿ ਚੀਨੀ ਅਜੇ ਵੀ ਫਿੰਗਰ 5 ਖੇਤਰ ਤੋਂ ਬਾਹਰ ਜਾਣ 'ਚ ਝਿਜਕ ਰਿਹਾ ਹੈ ਤੇ ਸੀਰੀਜੀਪ 'ਚ ਆਪਣੇ ਥਾਂ 'ਤੇ ਵਾਪਸੀ ਕਰ ਰਿਹਾ ਹੈ, ਕਿਉਂਕਿ ਉਹ ਫਿੰਗਰ ਖੇਤਰ 'ਚ ਇੱਕ ਚੌਕੀ ਬਣਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਹੌਟ-ਸਪ੍ਰਿੰਗ ਤੇ ਗੋਗਰਾ ਪੋਸਟ ਖੇਤਰਾਂ 'ਚ ਬੁਨਿਆਦੀ ਢਾਂਚੇ ਬਣਾਇਆ ਹੈ, ਇਹ ਦੋਵੇਂ ਥਾਂ ਪੂਰਬੀ ਲੱਦਾਖ ਖੇਤਰ ਵਿੱਚ ਤਣਾਅ ਦੇ ਅਹਿਮ ਬਿੰਦੂ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904