ਲਖਨਊ: ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਰਾਜ 'ਚ ਉੱਤਰ ਪ੍ਰਦੇਸ਼ ਦੀ ਹਾਲਤ 'ਚ ਸੁਧਾਰ ਹੋਇਆ ਹੈ ਤੇ ਇੱਥੇ ਕਰਾਈਮ 'ਚ ਘਾਟ ਆਈ ਹੈ। ਯੋਗੀ ਨੇ ਆਪਣੇ ਪਹਿਲੇ ਛੇ ਮਹੀਨਿਆਂ ਦੇ ਕੰਮ ਬਾਰੇ ਦੱਸਦੇ ਹੋਏ ਕਿਹਾ ਕਿ ਕਰਾਈਮ 'ਤੇ ਨੱਥ ਪਾਉਣ, ਸੂਬੇ 'ਚ ਬਿਜਲੀ ਦੇ ਹਲਾਤ ਸੁਧਾਰਨ, ਜ਼ਮੀਨ ਮਾਫੀਆ, ਡਿਜ਼ੀਟਲ ਇੰਡੀਆ ਸਣੇ ਕਈ ਮੁੱਦਿਆਂ 'ਤੇ ਆਪਣੀ ਸਰਕਾਰ ਦੀਆਂ ਕਾਮਯਾਬੀਆਂ ਗਿਣਵਾਈਆਂ। ਯੋਗੀ ਦੇ ਭਾਸ਼ਣ ਦੀਆਂ ਖਾਸ ਗੱਲਾਂ
  • ਪਿਛਲੇ ਛੇ ਮਹੀਨੇ 'ਚ 430 ਐਨਕਾਊਂਟਰ ਹੋਏ। ਮੇਰਠ 'ਚ 193, ਆਗਰਾ 'ਚ 84 ਤੇ ਬਰੇਲੀ 'ਚ 60 ਐਨਕਾਊਂਟਰ ਹੋਏ। 17 ਵੱਡੇ ਗੁੰਡੇ ਢੇਰ ਕੀਤੇ। 1106 ਅਪਰਾਧੀ ਅਰੈਸਟ ਹੋਏ।
 
  • ਇੱਕ ਕਰੋੜ ਘਰਾਂ ਨੂੰ ਪਾਵਰ ਫਾਰ ਆਲ ਸਕੀਮ ਤਹਿਤ 31 ਦਸੰਬਰ 2018 ਤੱਕ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। 11 ਹਜ਼ਾਰ ਤੋਂ ਵੱਧ ਟ੍ਰਾਂਸਫਾਰਮਰ ਪਿਛਲੇ ਚਾਰ ਮਹੀਨੇ 'ਚ ਅਪਗ੍ਰੇਡ ਕੀਤੇ ਗਏ। 58 ਹਜ਼ਾਰ ਤੋਂ ਜ਼ਿਆਦਾ ਬਿਜਲੀ ਕਨੈਕਸ਼ਨ ਬੀਪੀਐਲ ਪਰਿਵਾਰਾਂ ਨੂੰ ਮੁਫਤ ਦਿੱਤੇ ਗਏ।
 
  • ਹਰ ਜ਼ਿਲ੍ਹੇ 'ਚ ਜ਼ਮੀਨ ਮਾਫੀਆ ਟਾਸਕ ਫੋਰਸ ਬਣਾਈ ਗਈ। 8038 ਹੈਕਟੇਅਰ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ। 1434 ਜ਼ਮੀਨ ਮਾਫੀਆ ਨੂੰ ਪਛਾਣਿਆ ਗਿਆ। ਇਨ੍ਹਾਂ 'ਤੇ ਕਾਨੂੰਨਨ ਕਾਰਵਾਈ ਕੀਤੀ ਜਾ ਰਹੀ ਹੈ।
 
  • ਇੱਕ ਅਕਤੂਬਰ ਤੋਂ ਈ-ਆਫਿਸ, ਈ-ਟੈਂਡਰਿੰਗ ਦੇ ਨਾਲ ਸੂਬਾ ਡਿਜ਼ੀਟਲ ਇੰਡੀਆ ਵੱਲ ਆਪਣੇ ਪੈਰ ਵਧਾ ਰਿਹਾ ਹੈ। ਇੱਕ ਅਕਤੂਬਰ ਤੋਂ ਸੈਕਟਰੀਏਟ ਦੇ 95 ਦਫਤਰ ਪੂਰੀ ਤਰ੍ਹਾਂ ਆਨਲਾਈਨ ਹੋ ਜਾਣਗੇ। ਇੱਕ ਸਤੰਬਰ ਤੋਂ ਈ-ਟੈਂਡਰਿੰਗ ਸ਼ੁਰੂ ਹੋ ਜਾਵੇਗੀ।
 
  • ਗੰਨਾ ਕਿਸਾਨਾਂ ਨੂੰ 23,500 ਕਰੋੜ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ। 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਟੀਚਾ।