ਨਵੀਂ ਦਿੱਲੀ: ਸਿੱਕਮ 'ਚ ਰਿਕਟਰ ਪੈਮਾਨੇ 'ਤੇ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸਿੱਕਮ-ਨੇਪਾਲ ਬਾਰਡਰ ਨੇੜੇ ਸੋਮਵਾਰ ਰਾਤ 8.49 ਵਜੇ ਆਇਆ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲਾਜੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ
ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਭੂਚਾਲ ਦੇ ਝਟਕੇ ਅਸਾਮ, ਬਿਹਾਰ ਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ 'ਚ ਵੀ ਮਹਿਸੂਸ ਕੀਤੇ ਗਏ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭੂਚਾਲ ਦਾ ਕੇਂਦਰ ਭਾਰਤ-ਭੂਟਾਨ ਸਰਹੱਦ ਨੇੜੇ 10 ਕਿਲੋਮੀਟਰ ਦੀ ਡੂੰਘਾਈ 'ਚ ਸੀ। ਉਨ੍ਹਾਂ ਦੱਸਿਆ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ, ਧੂਪਗੁੜੀ (ਜਲਪਾਈਗੁੜੀ), ਸਿਲੀਗੁੜੀ, ਕੂਚਬਿਹਾਰ, ਰਾਏਗੰਜ ਤੇ ਪੂਰਨੀਆ ਜ਼ਿਲ੍ਹਿਆਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ
ਜਦੋਂ ਇਹ ਪੁੱਛਿਆ ਗਿਆ ਕਿ ਕੀ ਭੂਚਾਲ ਤੋਂ ਬਾਅਦ ਹੋਰ ਹਲਕੇ ਝਟਕੇ ਆਉਣ ਦੀ ਸੰਭਾਵਨਾ ਹੈ, ਤਾਂ ਅਧਿਕਾਰੀ ਨੇ ਕਿਹਾ, "ਆਮ ਤੌਰ 'ਤੇ 6 ਦੀ ਤੀਬਰਤਾ ਤੋਂ ਘੱਟ ਵਾਲਾ ਭੂਚਾਲ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਝਟਕੇ ਨਹੀਂ ਆਉਂਦੇ ਹਨ।" ਝਟਕੇ ਲੱਗਣ ਤੋਂ ਬਾਅਦ ਡਰੇ-ਸਹਿਮੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਭਾਰਤ 'ਚ ਭੂਚਾਲ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਬਿਹਾਰ, ਅਸਾਮ ਤੇ ਸਿੱਕਮ ਦੇ ਮੁੱਖ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ