ਹੈਦਰਾਬਾਦ: ਤੇਲੰਗਾਨਾ (Telangana) ਵੀ ਉਨ੍ਹਾਂ ਰਾਜਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ (Covid-19 Vaccine) ਦੇ ਸਟਾਕ ਦੀ ਕਮੀ ਬਾਰੇ ਕੇਂਦਰ ਨੂੰ ਸੂਚਿਤ ਕੀਤਾ ਹੈ।
ਤੇਲੰਗਾਨਾ ਨੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੂੰ ਪੱਤਰ ਲਿਖਿਆ ਹੈ ਕਿ ਰਾਜ ਵਿੱਚ ਟੀਕੇ ਦਾ ਭੰਡਾਰ ਸਿਰਫ ਤਿੰਨ ਦਿਨ ਲਈ ਹੀ ਬਾਕੀ ਹੈ। ਭੂਸ਼ਣ ਨੂੰ ਸ਼ਨੀਵਾਰ ਨੂੰ ਭੇਜੇ ਇੱਕ ਪੱਤਰ ਵਿੱਚ, ਤੇਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ ਨੇ ਅਗਲੇ 15 ਦਿਨਾਂ ਲਈ ਟੀਕੇ ਦੀਆਂ 30 ਲੱਖ ਖੁਰਾਕਾਂ ਦੀ ਮੰਗ ਕੀਤੀ ਹੈ।
ਸੋਮੇਸ਼ ਕੁਮਾਰ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਰਾਜ ਵਿੱਚ ਕੋਵਿਡ ਟੀਕੇ ਦੀਆਂ ਸਿਰਫ 5.66 ਲੱਖ ਖੁਰਾਕਾਂ ਹੀ ਬਚੀਆਂ ਹਨ, ਜੋ ਵੱਧ ਤੋਂ ਵੱਧ ਤਿੰਨ ਦਿਨਾਂ ਤੱਕ ਚੱਲ ਸਕਦੀਆਂ ਹਨ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਟੀਕਾ ਲਗਾਉਣ ਦੀ ਗਿਣਤੀ ਪ੍ਰਤੀ ਦਿਨ 1.15 ਲੱਖ ਨੂੰ ਪਾਰ ਕਰ ਗਈ ਹੈ ਤੇ ਰਾਜ ਇਸ ਸਮਰੱਥਾ ਨੂੰ ਵਧਾ ਕੇ 2 ਲੱਖ ਪ੍ਰਤੀ ਦਿਨ ਕਰਨਾ ਚਾਹੁੰਦਾ ਹੈ।
ਕੁਮਾਰ ਨੇ ਪੱਤਰ ਵਿੱਚ ਲਿਖਿਆ, "ਇਸ ਲਈ ਮੈਂ ਤੁਹਾਡੇ ਅਗੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਗਲੇ 15 ਦਿਨਾਂ ਲਈ ਤੇਲੰਗਾਨਾ ਨੂੰ ਘੱਟੋ-ਘੱਟ 30 ਲੱਖ ਖੁਰਾਕਾਂ ਦਿੱਤੀਆਂ ਜਾਣ।" ਟੀਕਾ ਭੰਡਾਰ ਦੀ ਘਾਟ ਬਾਰੇ ਕੇਂਦਰ ਸਰਕਾਰ ਨੂੰ ਲਿਖਣ ਵਾਲਾ ਤੇਲੰਗਾਨਾ ਛੇਵਾਂ ਰਾਜ ਹੈ।
ਤੇਲੰਗਾਨਾ ਤੋਂ ਇਲਾਵਾ ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਦਿੱਲੀ ਅਤੇ ਝਾਰਖੰਡ ਨੇ ਵੀ ਤੇਜ਼ੀ ਨਾਲ ਘਟ ਰਹੇ ਕਾਰੋਨੋਵਾਇਰਸ ਟੀਕੇ ਦੇ ਭੰਡਾਰ ਬਾਰੇ ਕੇਂਦਰ ਨੂੰ ਚੇਤਾਵਨੀ ਦਿੱਤੀ ਹੈ। ਐਤਵਾਰ ਨੂੰ ਦੇਸ਼ ਭਰ ਵਿੱਚ ਕੋਰੋਨਵਾਇਰਸ ਦੀ ਦੂਜੀ ਘਾਤਕ ਲਹਿਰ ਦੇ 1.52 ਲੱਖ ਤੋਂ ਵੱਧ ਨਵੇਂ ਕੇਸਾਂ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਦੇ ਨਾਲ, ਦੇਸ਼ ਵਿੱਚ ਡਾਕਟਰੀ ਬੁਨਿਆਦੀ ਢਾਂਚੇ ਤੇ ਟੀਕਿਆਂ ਦੀ ਮੰਗ ਜ਼ੋਰ ਫੜ੍ਹਦੀ ਜਾ ਰਹੀ ਹੈ।
ਸਭ ਤੋਂ ਵੱਧ ਟੀਕੇ ਦੀ ਘਾਟ ਮਹਾਰਾਸ਼ਟਰ ਵਿੱਚ ਹੈ- ਮੁੰਬਈ ਵਿੱਚ ਦੋ ਦਰਜਨ ਤੋਂ ਵੱਧ ਅਤੇ ਪੁਣੇ ਵਿੱਚ 100 ਤੋਂ ਵੱਧ ਕੇਂਦਰ ਬੰਦ ਕੀਤੇ ਗਏ ਹਨ। ਹਾਲਾਂਕਿ, ਕੇਂਦਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਟੀਕੇ ਦੀ ਸਪਲਾਈ ਘੱਟ ਨਹੀਂ ਹੋਣ ਦਿੱਤੀ ਜਾਵੇਗੀ।
ਦੇਸ਼ 'ਚ ਮੁੱਕ ਰਿਹਾ ਕੋਰੋਨਾ ਵੈਕਸੀਨ ਦਾ ਸਟਾਕ, ਪੰਜਾਬ ਸਣੇ 5 ਰਾਜਾਂ ਨੇ ਲਿਖੀ ਕੇਂਦਰ ਨੂੰ ਚਿੱਠੀ
ਏਬੀਪੀ ਸਾਂਝਾ
Updated at:
11 Apr 2021 02:30 PM (IST)
ਤੇਲੰਗਾਨਾ (Telangana) ਵੀ ਉਨ੍ਹਾਂ ਰਾਜਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ (Covid-19 Vaccine) ਦੇ ਸਟਾਕ ਦੀ ਕਮੀ ਬਾਰੇ ਕੇਂਦਰ ਨੂੰ ਸੂਚਿਤ ਕੀਤਾ ਹੈ।
ਦੇਸ਼ 'ਚ ਮੁੱਕ ਰਿਹਾ ਕੋਰੋਨਾ ਵੈਕਸੀਨ ਦਾ ਸਟਾਕ, ਪੰਜਾਬ ਸਣੇ 5 ਰਾਜਾਂ ਨੇ ਲਿਖੀ ਕੇਂਦਰ ਨੂੰ ਚਿੱਠੀ
NEXT
PREV
Published at:
11 Apr 2021 02:30 PM (IST)
- - - - - - - - - Advertisement - - - - - - - - -