ਕੈਥਲ: ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਪਾਈ ਵਿੱਚ ਮੰਗਲਵਾਰ ਸਵੇਰੇ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ 4 ਬਾਰਾਤੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਜੋੜਾ ਵੀ ਸ਼ਾਮਲ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਹਾਦਸੇ ਵਿੱਚ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਚਾਰ ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪੁਲਿਸ ਮੁਤਾਬਕ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ 7 ਵਜੇ ਜ਼ਿਲ੍ਹੇ ਦੇ ਪਾਈ ਪਿੰਡ ਨੇੜੇ ਹੋਇਆ। ਹਾਦਸਾ ਉਸ ਸਮੇਂ ਹੋਇਆ ਜਦੋਂ ਆਈ-10 ਤੇ ਸਵਿਫਟ ਡਿਜ਼ਾਇਰ ਦੀ ਟੱਕਰ ਹੋ ਗਈ।
ਉਨ੍ਹਾਂ ਦੱਸਿਆ ਕਿ ਆਈ-10 ਦੇ ਛੇ ਸਵਾਰ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੁੰਡਰੀ ਆ ਰਹੇ ਸਨ, ਜਦੋਂਕਿ ਡਿਜ਼ਾਇਰ ਵਿੱਚ ਚਾਰ ਸਵਾਰ ਕੁਰੂਕਸ਼ੇਤਰ ਤੋਂ ਕੈਥਲ ਦੇ ਮਲਹਾਰ ਪਿੰਡ ਜਾ ਰਹੇ ਸਨ। ਆਈ-10 ਵਿੱਚ ਸਫ਼ਰ ਕਰ ਰਹੇ ਚਾਰ ਮ੍ਰਿਤਕਾਂ ਦੀ ਪਛਾਣ ਬਰੇਲੀ ਦੇ ਵਸਨੀਕ ਸਤਿਅਮ (26), ਪੁੰਡਰੀ ਦੇ ਰਮੇਸ਼ (55), ਨਰਵਾਨਾ ਦੇ ਅਨਿਲ (55) ਤੇ ਹਿਸਾਰ ਦੇ ਸ਼ਿਵਮ (20) ਵਜੋਂ ਹੋਈ ਹੈ।
ਡਿਜ਼ਾਇਰ ਵਿੱਚ ਸਵਾਰ ਦੋ ਮ੍ਰਿਤਕਾਂ ਦੀ ਪਛਾਣ ਵਿਨੋਦ (34) ਤੇ ਪਤਨੀ ਰਾਜਬਾਲਾ (27) ਵਾਸੀ ਮਲਹਾਰ ਪਿੰਡ ਵਜੋਂ ਹੋਈ ਹੈ। ਉਨ੍ਹਾਂ ਦੇ ਪੁੱਤਰ ਵਿਰਾਜ (7) ਨੂੰ ਸੱਟਾਂ ਲੱਗੀਆਂ। ਮਲਹਾਰ ਪਿੰਡ ਦੀ ਸੋਨੀਆ ਨੂੰ ਵੀ ਸੱਟਾਂ ਲੱਗੀਆਂ। ਆਈ-10 ’ਚ ਸਵਾਰ ਪੁੰਡਰੀ ਦੇ ਸਤੀਸ਼ ਅਤੇ ਨਰਵਾਣਾ ਦੇ ਬਲਰਾਜ ਨੂੰ ਸੱਟਾਂ ਲੱਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ