ਪੜਚੋਲ ਕਰੋ

Karnataka 'ਚ ਵੱਡਾ ਹਾਦਸਾ, ਦਰਿਆ 'ਚ ਸੀਪੀਆਂ ਇਕੱਠੀਆਂ ਕਰਦੇ ਸਮੇਂ 8 ਲੋਕਾਂ ਦੀ ਡੁੱਬਣ ਕਾਰਨ ਮੌਤ ,2 ਲਾਪਤਾ 

Karnataka News : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਪਿੰਡ ਦੇ 8 ਲੋਕਾਂ ਦੀ ਦਰਿਆ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਸਾਰੇ ਲੋਕ ਦਰਿਆ ਵਿੱਚੋਂ ਸੀਪੀਆਂ ਇਕੱਠੀਆਂ ਕਰਨ ਗਏ ਸਨ।

Karnataka News : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਪਿੰਡ ਦੇ 8 ਲੋਕਾਂ ਦੀ ਦਰਿਆ ਵਿੱਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਸਾਰੇ ਲੋਕ ਦਰਿਆ ਵਿੱਚੋਂ ਸੀਪੀਆਂ ਇਕੱਠੀਆਂ ਕਰਨ ਗਏ ਸਨ। ਮਰਨ ਵਾਲਿਆਂ ਵਿੱਚ 7 ਔਰਤਾਂ ਸ਼ਾਮਲ ਹਨ, ਜਦਕਿ 2 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਪੁਲਿਸ ਮੁਤਾਬਕ ਸ਼ਿਰਾਲੀ ਪਿੰਡ ਦੇ ਕਰੀਬ 14 ਲੋਕ ਦਰਿਆ ਵਿੱਚ ਸੀਪੀਆਂ ਇਕੱਠੀਆਂ ਕਰਨ ਲਈ ਉਤਰੇ ਸਨ। ਦਰਿਆ ਕਿਨਾਰੇ ਅਤੇ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਇੱਕ ਪਰੰਪਰਾਗਤ ਗਤੀਵਿਧੀ ਮੰਨੀ ਜਾਂਦੀ ਹੈ।

ਪਾਣੀ ਦੇ ਤੇਜ਼ ਬਹਾਵ ਵਿੱਚ ਵਹੇ ਲੋਕ

ਪੁਲਿਸ ਸੂਤਰਾਂ ਨੇ ਦੱਸਿਆ ਕਿ ਲੋਕਾਂ ਨੇ ਪਾਣੀ ਦੀ ਡੂੰਘਾਈ ਅਤੇ ਬਹਾਵ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਅਤੇ ਦਰਿਆ ਦੇ ਡੂੰਘੇ ਹਿੱਸੇ ਵੱਲ ਚਲੇ ਗਏ। ਇਸ ਦੌਰਾਨ ਅਚਾਨਕ ਪਾਣੀ ਦਾ ਬਹਾਵ ਬਹੁਤ ਤੇਜ਼ ਹੋ ਗਿਆ ਅਤੇ ਇੱਕ ਜਾਂ ਦੋ ਲੋਕ ਪਾਣੀ ਵਿੱਚ ਵਹਿਣ ਲੱਗੇ। ਉਨ੍ਹਾਂ ਨੂੰ ਬਚਾਉਣ ਲਈ ਹੋਰ ਲੋਕ ਵੀ ਦਰਿਆ ਵਿੱਚ ਕੂਦ ਪਏ ਪਰ ਤੇਜ਼ ਬਹਾਵ ਵਿੱਚ ਉਹ ਵੀ ਫਸ ਗਏ। ਇਸ ਤਰ੍ਹਾਂ ਇੱਕ-ਇੱਕ ਕਰਕੇ ਕਈ ਲੋਕ ਡੁੱਬ ਗਏ।

ਹੁਣ ਤੱਕ 8 ਲਾਸ਼ਾਂ ਬਰਾਮਦ

ਪੁਲਿਸ ਅਨੁਸਾਰ ਹੁਣ ਤੱਕ 8 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 2 ਲੋਕਾਂ ਦੀ ਭਾਲ ਜਾਰੀ ਹੈ। ਬਚਾਵ ਟੀਮਾਂ, ਪੁਲਿਸ ਅਤੇ ਸਥਾਨਕ ਲੋਕ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਨ। ਮ੍ਰਿਤਕਾਂ ਦੀ ਪਹਿਚਾਣ ਭਟਕਲ ਤਾਲੁਕਾ ਦੇ ਸ਼ਿਰਾਲੀ ਪਿੰਡ ਦੇ ਵਸਨੀਕਾਂ ਵਜੋਂ ਹੋਈ ਹੈ।  ਇਸ ਦੌਰਾਨ ਇਲਾਕੇ ਵਿੱਚ ਮੀਂਹ ਪੈਣ ਕਾਰਨ ਦਰਿਆ ਦਾ ਪਾਣੀ ਅਚਾਨਕ ਵੱਧ ਗਿਆ ਅਤੇ ਭਿਆਨਕ ਬਹਾਵ ਆ ਗਿਆ। ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ।

PM ਮੋਦੀ ਨੇ ਜਤਾਇਆ ਦੁੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਕਾਰਵਾਰ ਜ਼ਿਲ੍ਹੇ ਵਿੱਚ ਵਾਪਰੀ ਇਹ ਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਸੰਵੇਦਨਾਵਾਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ PMNRF ਵੱਲੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

Advertisement

ਟਾਪ ਹੈਡਲਾਈਨ

PM ਮੋਦੀ ਦੇ ਨਾਮ ਨਵਾਂ ਰਿਕਾਰਡ, ਬਣੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ
PM ਮੋਦੀ ਦੇ ਨਾਮ ਨਵਾਂ ਰਿਕਾਰਡ, ਬਣੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ
Double Murder: ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 
ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 
ਔਰਤਾਂ ਲਈ ਖੁਸ਼ਖਬਰੀ! ਹੁਣ ਇਸ ਸੂਬੇ 'ਚ ਬੱਸਾਂ 'ਚ ਫ੍ਰੀ ਕਰਨਗੀਆਂ ਸਫਰ, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
ਔਰਤਾਂ ਲਈ ਖੁਸ਼ਖਬਰੀ! ਹੁਣ ਇਸ ਸੂਬੇ 'ਚ ਬੱਸਾਂ 'ਚ ਫ੍ਰੀ ਕਰਨਗੀਆਂ ਸਫਰ, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
Rajya Sabha Member Resign: ਸਿਆਸਤ 'ਚ ਇੱਕ ਹੋਰ ਵੱਡਾ ਧਮਾਕਾ, ਹੁਣ ਇਸ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ! ਭਾਜਪਾ 'ਚ ਕਰਨਗੇ ਐਂਟਰੀ...
ਸਿਆਸਤ 'ਚ ਇੱਕ ਹੋਰ ਵੱਡਾ ਧਮਾਕਾ, ਹੁਣ ਇਸ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ! ਭਾਜਪਾ 'ਚ ਕਰਨਗੇ ਐਂਟਰੀ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Double Murder: ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 
ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਪਿਓ-ਪੁੱਤ ਦਾ ਸ਼ਰੇਆਮ ਕਤਲ! ਬਦਮਾਸ਼ਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ; ਪੁਲਿਸ ਫ਼ੋਰਸ ਨੇ ਘੇਰਿਆ ਇਲਾਕਾ... 
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ ’ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ! ਮੋਟਰਸਾਈਕਲ ਸਵਾਰਾਂ ਨੇ ਕੀਤਾ ਹਮਲਾ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ ’ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ! ਮੋਟਰਸਾਈਕਲ ਸਵਾਰਾਂ ਨੇ ਕੀਤਾ ਹਮਲਾ: ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਅੱਜ ਤੋਂ ਨਹੀਂ ਚੱਲਣਗੀਆਂ ਬੱਸਾਂ, ਮੁਲਾਜ਼ਮ ਹੜਤਾਲ 'ਤੇ, ਲੋਕਾਂ ਨੂੰ ਕਰਨਾ ਪਵੇਗਾ ਭਾਰੀ ਮੁਸ਼ਕਿਲ ਦਾ ਸਾਹਮਣਾ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ 'ਚ ਅੱਜ ਤੋਂ ਨਹੀਂ ਚੱਲਣਗੀਆਂ ਬੱਸਾਂ, ਮੁਲਾਜ਼ਮ ਹੜਤਾਲ 'ਤੇ, ਲੋਕਾਂ ਨੂੰ ਕਰਨਾ ਪਵੇਗਾ ਭਾਰੀ ਮੁਸ਼ਕਿਲ ਦਾ ਸਾਹਮਣਾ; ਜਾਣੋ ਕੀ ਹਨ ਮੁੱਖ ਮੰਗਾਂ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਯੈਲੋ ਅਲਰਟ ਜਾਰੀ, ਕੱਲ੍ਹ ਤੋਂ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਯੈਲੋ ਅਲਰਟ ਜਾਰੀ, ਕੱਲ੍ਹ ਤੋਂ ਮੀਂਹ ਅਤੇ ਗੜ੍ਹੇ ਪੈਣ ਦੀ ਸੰਭਾਵਨਾ; ਜਾਣੋ ਅਗਲੇ ਦਿਨਾਂ ਦਾ ਹਾਲ
ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਚੱਲਣਗੀਆਂ ਬੱਸਾਂ; ਮੁਲਾਜ਼ਮ ਹੜਤਾਲ 'ਤੇ
ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਨਹੀਂ ਚੱਲਣਗੀਆਂ ਬੱਸਾਂ; ਮੁਲਾਜ਼ਮ ਹੜਤਾਲ 'ਤੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੂਨ 2026
ਸ਼ਹਿਰੀ ਭਾਰਤ 'ਚ ਹਰ ਤੀਜਾ ਵਿਅਕਤੀ Fatty Liver ਦਾ ਸ਼ਿਕਾਰ, ਨਜ਼ਰਅੰਦਾਜ਼ ਕੀਤਾ ਤਾਂ ਹੋ ਸਕਦਾ ਕੈਂਸਰ
ਸ਼ਹਿਰੀ ਭਾਰਤ 'ਚ ਹਰ ਤੀਜਾ ਵਿਅਕਤੀ Fatty Liver ਦਾ ਸ਼ਿਕਾਰ, ਨਜ਼ਰਅੰਦਾਜ਼ ਕੀਤਾ ਤਾਂ ਹੋ ਸਕਦਾ ਕੈਂਸਰ
Minister Aman Aroraਨਾਲ ਮੀਟਿੰਗ ਤੋਂ ਬਾਅਦ ਪੰਜਾਬ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ 
Minister Aman Aroraਨਾਲ ਮੀਟਿੰਗ ਤੋਂ ਬਾਅਦ ਪੰਜਾਬ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ 
Embed widget