Palghar Electric Scooter Blast: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਈ ਇਲਾਕੇ 'ਚ ਇੱਕ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਫਟਣ ਨਾਲ ਇਕ 7 ਸਾਲਾ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਬੱਚੇ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।
ਕਦੋਂ ਹੋਇਆ ਹਾਦਸਾ
ਪੁਲਿਸ ਨੇ ਦੱਸਿਆ ਕਿ ਇਹ ਘਟਨਾ 23 ਸਤੰਬਰ ਦੀ ਹੈ ਜਦੋਂ ਬੱਚਾ ਆਪਣੇ ਕਮਰੇ 'ਚ ਮਾਂ ਨਾਲ ਸੌਂ ਰਿਹਾ ਸੀ। ਉਦੋਂ ਅਚਾਨਕ ਨੇੜੇ ਹੀ ਚਾਰਜ ਹੋ ਰਹੇ ਈ-ਸਕੂਟਰ ਦੀ ਬੈਟਰੀ ਫਟ ਗਈ। ਇਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੀ ਪਛਾਣ ਸ਼ਬੀਰ ਅੰਸਾਰੀ ਵਜੋਂ ਹੋਈ ਹੈ, ਜੋ ਦੂਜੀ ਜਮਾਤ ਦਾ ਵਿਦਿਆਰਥੀ ਸੀ।
ਈ-ਸਕੂਟਰ 'ਚ ਧਮਾਕਾ ਹੋਣ ਦਾ ਕਾਰਨ
ਸਥਾਨਕ ਪੁਲਸ ਦੀ ਜਾਣਕਾਰੀ ਮੁਤਾਬਕ, ''ਸ਼ਬੀਰ ਦੇ ਪਿਤਾ ਜੈਪੁਰ ਤੋਂ 'ਅਸੈਂਬਲਡ' ਈ-ਸਕੂਟਰ ਲਿਆਏ ਸਨ ਅਤੇ ਬੈਟਰੀ ਨੂੰ ਚਾਰਜ ਕਰਨ ਲਈ ਕਮਰੇ 'ਚ ਰੱਖਿਆ ਸੀ। ਪਹਿਲੀ ਨਜ਼ਰ 'ਚ ਅਜਿਹਾ ਲੱਗ ਰਿਹਾ ਸੀ ਕਿ ਬੈਟਰੀ ਜ਼ਿਆਦਾ ਗਰਮ ਹੋਣ ਕਾਰਨ ਫਟ ਗਈ ਹੈ।'' ਧਮਾਕੇ ਕਾਰਨ ਕਮਰੇ 'ਚ ਲੱਗੇ ਟੈਲੀਵਿਜ਼ਨ ਸੈੱਟ ਨੂੰ ਅੱਗ ਲੱਗ ਗਈ।
ਇਸ ਤੋਂ ਪਹਿਲਾਂ ਵੀ ਵਾਪਰ ਚੁੱਕੇ ਹਨ ਅਜਿਹੇ ਹਾਦਸੇ
ਈ-ਸਕੂਟਰ ਦੀ ਬੈਟਰੀ ਵਿਸਫੋਟ ਦੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ। 12 ਸਤੰਬਰ ਨੂੰ ਹੀ ਤੇਲੰਗਾਨਾ ਰਾਜ ਦੇ ਸਿਕੰਦਰਾਬਾਦ ਵਿੱਚ ਇੱਕ ਹੋਟਲ ਵਿੱਚ ਈ-ਸਕੂਟਰ ਦੀ ਬੈਟਰੀ ਫਟਣ ਨਾਲ 6 ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੀ ਹੀ ਇੱਕ ਘਟਨਾ ਤਾਮਿਲਨਾਡੂ ਦੇ ਪੋਰੂਰ ਵਿੱਚ ਵੀ ਵਾਪਰੀ ਹੈ। ਜਿੱਥੇ ਇੱਕ ਗਾਹਕ ਨੇ ਇਲੈਕਟ੍ਰਿਕ ਸਕੂਟਰ ਨੂੰ ਚਾਰਜਿੰਗ ਪੁਆਇੰਟ 'ਤੇ ਖੜ੍ਹਾ ਕਰ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਈ-ਸਕੂਟਰ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਪੂਰੇ ਸ਼ੋਅਰੂਮ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ੋਅਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਇਹ ਵੀ ਪੜ੍ਹੋ: ਦੁਰਗਾ ਪੂਜਾ ਵਾਲੇ ‘ਪੰਡਾਲ’ 'ਚ ਲੱਗੀ ਭਿਆਨਕ ਅੱਗ, ਤਿੰਨ ਮੌਤਾਂ, 64 ਜ਼ਖ਼ਮੀ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।