Wrestlers Protest: ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਖਿਡਾਰੀਆਂ ਦੇ ਸਮਰਥਨ 'ਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਆ ਗਈਆਂ ਹਨ। ਖਾਪ ਪੰਚਾਇਤਾਂ ਦਾ ਕਹਿਣਾ ਹੈ ਕਿ ਸਰਕਾਰ ਬ੍ਰਿਜ ਭੂਸ਼ਣ ਸ਼ਰਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ, ਨਹੀਂ ਤਾਂ ਇਸ ਦੇ ਨਤੀਜੇ ਭੁਗਤਣ ਪੈਣਗੇ।


70 ਖਾਪ ਪੰਚਾਇਤਾਂ ਨੇ ਕੀਤਾ ਪਹਿਲਵਾਨਾਂ ਦਾ ਸਮਰਥਣ


ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਖਿਡਾਰੀਆਂ ਦੇ ਸਮਰਥਨ 'ਚ ਆਈਆਂ ਖਾਪ ਪੰਚਾਇਤਾਂ ਨੇ ਕਿਹਾ ਕਿ ਉਹ ਖਿਡਾਰੀਆਂ ਦੀ ਪੂਰੀ ਹਮਾਇਤ ਕਰਦੇ ਹਨ ਅਤੇ ਉਹ ਖਿਡਾਰੀਆਂ ਨਾਲ ਮਿਲ ਕੇ ਲੜਾਈ ਲੜਨਗੇ। ਲਗਭਗ 70 ਖਾਪ ਪੰਚਾਇਤਾਂ ਪੂਰੇ ਹਰਿਆਣਾ ਤੋਂ ਰਾਜ ਮਹਿਮ ਦੇ ਇਤਿਹਾਸਕ ਮੰਚ 'ਤੇ ਇਕੱਠੀਆਂ ਹੋਈਆਂ, ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਵੀ ਆਪੋ-ਆਪਣੀਆਂ ਪੰਚਾਇਤਾਂ ਦੇ ਨਾਲ ਸ਼ਾਮਲ ਹੋਈਆਂ।


ਜੇ ਗ੍ਰਿਫ਼ਤਾਰੀ ਨਾ ਹੋਈ ਤਾਂ....


ਇਸ ਮੌਕੇ ਖਾਪ ਨੁਮਾਇੰਦਿਆਂ ਨੇ ਕਿਹਾ ਕਿ ਖਾਪ ਪੰਚਾਇਤਾਂ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਸ ਦਾ ਐਲਾਨ ਉਹ ਭਲਕੇ ਜੰਤਰ ਮੰਤਰ ਉੱਤੇ ਜਾ ਕੇ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੋਸ਼ੀ ਬ੍ਰਿਜਭੂਸ਼ਣ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ, ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।  ਪੰਚਾਇਤਾਂ ਨੇ ਕਿਹਾ ਕਿ ਸਾਰਿਆਂ ਨੇ ਸਰਬਸੰਮਤੀ ਨਾਲ ਸਖਤ ਫੈਸਲਾ ਲਿਆ ਹੈ, ਜਿਸ ਦਾ ਐਲਾਨ ਉਹ ਜੰਤਰ-ਮੰਤਰ 'ਤੇ ਪਹੁੰਚਕੇ ਕਰਨਗੇ। ਪੰਚਾਇਤਾਂ ਦਾ ਕਹਿਣਾ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਨੇ ਖਿਡਾਰੀਆਂ ਨਾਲ ਗ਼ਲਤ ਕੀਤਾ ਹੈ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਖਾਪ ਪੰਚਾਇਤਾਂ ਦਾ ਇਹ ਫੈਸਲਾ ਪੂਰੀ ਤਰ੍ਹਾਂ ਅਟੱਲ ਫੈਸਲਾ ਹੈ, ਉਹ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹਟਣਗੇ ਜਾਂ ਇਸ ਲਈ ਸਰਕਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।


ਜੰਤਰ-ਮੰਤਰ ਤੋਂ ਦਿੱਲੀ ਬਾਰਡਰ ਤੱਕ ਸੁਰੱਖਿਆ


ਪ੍ਰਾਪਤ ਜਾਣਕਾਰੀ ਅਨੁਸਾਰ ਦੋ ਹਫ਼ਤਿਆਂ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਪਹਿਲਵਾਨਾਂ ਦੇ ਸਮਰਥਨ 'ਚ ਆਸ-ਪਾਸ ਦੇ ਸੂਬਿਆਂ ਤੋਂ ਖਾਪ ਪੰਚਾਇਤ ਦੇ ਆਗੂ ਅਤੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਲੋਕ ਵੱਡੀ ਗਿਣਤੀ 'ਚ ਪਹੁੰਚ ਸਕਦੇ ਹਨ। ਇਸ ਦੇ ਮੱਦੇਨਜ਼ਰ ਦਿੱਲੀ ਬਾਰਡਰ ਦੀ ਚੈਕਿੰਗ ਸਿਸਟਮ ਤੋਂ ਲੈ ਕੇ ਦਿੱਲੀ ਦੇ ਜੰਤਰ-ਮੰਤਰ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਆਲੇ-ਦੁਆਲੇ RAF, CRPF ਅਤੇ ਦਿੱਲੀ ਪੁਲਿਸ ਦੇ ਜਵਾਨਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਦੀ ਸਰਹੱਦ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਨੂੰ ਵੀ ਸਖ਼ਤ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅੱਜ ਹੋਣ ਵਾਲੀ ਮਹਾਪੰਚਾਇਤ 'ਚ ਖਾਪ ਪੰਚਾਇਤ ਦੇ ਨੇਤਾ ਅਤੇ ਭਾਰਤੀ ਪਹਿਲਵਾਨ ਕੀ ਅਹਿਮ ਫੈਸਲੇ ਲੈਂਦੇ ਹਨ।