ਬਲਰਾਮਪੁਰ: ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ 92 ਸਰਕਾਰੀ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਨੇ ਨੌਕਰੀ ਲੈਣ ਲਈ ਕਥਿਤ ਤੌਰ ‘ਤੇ ਜਾਅਲੀ ਵਿਦਿਅਕ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਸੀ।


 


ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਵੱਡਾ ਐਕਸ਼ਨ, ਐਫਸੀਆਈ ਨੇ ਸਰਕਾਰ ਤੋਂ ਮੰਗੀ ਸੁਰੱਖਿਆ



ਇਨ੍ਹਾਂ ਅਧਿਆਪਕਾਂ ਖ਼ਿਲਾਫ਼ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ਤਹਿਤ ਬਲਰਾਮਪੁਰ ਦੇ ਕੋਤਵਾਲੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਧੋਖਾਧੜੀ ਦਾ ਪਰਦਾਫਾਸ਼ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (UPSTF) ਵੱਲੋਂ ਜਾਂਚ ਦੌਰਾਨ ਕੀਤਾ ਗਿਆ ਸੀ।




ਸਰਕਲ ਅਧਿਕਾਰੀ ਵਰੁਣ ਮਿਸ਼ਰਾ ਨੇ ਦੱਸਿਆ ਕਿ ਸਿੱਖਿਆ ਅਧਿਕਾਰੀ ਰਾਮਚੰਦਰ ਦੀ ਸ਼ਿਕਾਇਤ ਦੇ ਅਧਾਰ ਤੇ ਇਹ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਇਹ ਅਧਿਆਪਕ ਸਾਲ 2010 ਤੋਂ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹਨ। ਮਿਸ਼ਰਾ ਨੇ ਕਿਹਾ, "ਉਨ੍ਹਾਂ ਨੇ ਉਮੀਦਵਾਰਾਂ ਦੀਆਂ ਮਾਰਕਸ਼ੀਟ ਦੀ ਵਰਤੋਂ ਕੀਤੀ ਜਿਹੜੇ ਯੋਗ ਸਨ ਤੇ ਦੂਜੇ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸਨ।"



ਇਹ ਵੀ ਪੜ੍ਹੋ: 
ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ




ਪਿਛਲੇ ਸਾਲ ਵੀ ਹੋਇਆ ਸੀ ਵੱਡਾ ਖੁਲਾਸਾ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ UPSTF ਨੇ ਅਨਾਮਿਕਾ ਸ਼ੁਕਲਾ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦਾ ਨਾਮ 25 ਸਕੂਲਾਂ ਵਿੱਚ ਅਧਿਆਪਕ ਵਜੋਂ ਰਜਿਸਟਰਡ ਸੀ ਤੇ ਉਸ ਨੇ 10 ਮਹੀਨਿਆਂ ਵਿੱਚ 1 ਕਰੋੜ ਰੁਪਏ ਦੀ ਤਨਖਾਹ ਲਈ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਸੀ ਕਿ ਅਨਾਮਿਕਾ ਸ਼ੁਕਲਾ, ਜਿਸ ਦੇ ਦਸਤਾਵੇਜ਼ 25 ਥਾਵਾਂ ਤੇ ਵਰਤੇ ਗਏ ਸਨ, ਅਸਲ ਵਿੱਚ ਬੇਰੁਜ਼ਗਾਰ ਸਨ।


ਇਹ ਵੀ ਪੜ੍ਹੋ: 13 ਮਹੀਨਿਆਂ 'ਚ ਲਈ ਇੱਕ ਕਰੋੜ ਤਨਖ਼ਾਹ, ਇੱਕੋ ਵੇਲੇ 25 ਸਕੂਲਾਂ 'ਚ ਨੌਕਰੀ ਕਰਨ ਵਾਲੀ ਅਧਿਆਪਕਾ ਦਾ ਪਰਦਾਫਾਸ਼


 


 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ