Indigo Flight: ਇੰਡੀਗੋ ਦੀ ਉਡਾਣ ਵਿੱਚ ਇੱਕ ਸ਼ਰਾਬੀ ਨੇ ਵੱਡਾ ਕਾਂਡ ਕਰ ਦਿੱਤਾ। ਉਸ ਨੇ ਨਸ਼ੇ ਦੀ ਹਾਲਤ ਵਿੱਚ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਹਾਜ਼ ਦੇ ਅਮਲੇ ਨੇ ਵੇਲੇ ਸਿਰ ਉਸ ਨੂੰ ਕਾਬੂ ਕਰਕੇ ਹਾਦਸਾ ਹੋਣ ਤੋਂ ਬਚਾਅ ਲਿਆ। ਹੁਣ ਸ਼ਰਾਬੀ ਸ਼ਖਸ ਨੂੰ ਜੇਲ੍ਹ ਦੀ ਹਵਾ ਖਾਣੀ ਪਏਗੀ।


ਦਰਅਸਲ ਦਿੱਲੀ ਤੋਂ ਬੰਗਲੁਰੂ ਆ ਰਹੀ ਇੰਡੀਗੋ ਦੀ ਇੱਕ ਉਡਾਣ ਵਿੱਚ ਕਾਨਪੁਰ ਨਾਲ ਸਬੰਧਤ 30 ਸਾਲਾ ਯਾਤਰੀ ਨੂੰ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਪ੍ਰਤੀਕ ਸ਼ੁੱਕਰਵਾਰ ਉਡਾਣ ਨੰਬਰ 6ਈ-308 ਵਿੱਚ ਆ ਰਿਹਾ ਸੀ ਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ।


ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਰਾਬੀ ਯਾਤਰੀ ਨੇ ਜਹਾਜ਼ ਵਿੱਚ ਬੈਠੇ ਹੋਰਨਾਂ ਲਈ ਮੁਸ਼ਕਲ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਐਮਰਜੈਂਸੀ ਦਰਵਾਜ਼ੇ ਦਾ ਫਲੈਪ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਹਾਜ਼ ਦੇ ਅਮਲੇ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ।


ਮੁਲਜ਼ਮ ਪ੍ਰਤੀਕ ’ਤੇ ਆਈਪੀਸੀ ਤੇ ਏਅਰਕਰਾਫ਼ਟ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਇੰਡੀਗੋ ਏਅਰਲਾਈਨਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਜਹਾਜ਼ ਵਿਚ ਸਵਾਰ ਅਮਲੇ ਨੇ ਕੈਪਟਨ ਨੂੰ ਜਾਣੂ ਕਰਾਇਆ ਤੇ ਯਾਤਰੀ ਨੂੰ ਢੁੱਕਵੇਂ ਰੂਪ ’ਚ ਚਿਤਾਵਨੀ ਦਿੱਤੀ ਗਈ। ਬੰਗਲੂਰੂ ਪਹੁੰਚਣ ’ਤੇ ਸ਼ਰਾਬੀ ਯਾਤਰੀ ਨੂੰ ਸੀਆਈਐਸਫ ਦੇ ਹਵਾਲੇ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: PM Modi: ਕਾਲੀ ਟੋਪੀ, ਖਾਕੀ ਪੈਂਟ ਅਤੇ ਪ੍ਰਿੰਟਿਡ ਟੀ-ਸ਼ਰਟ... ਟਾਈਗਰ ਰਿਜ਼ਰਵ ਜਾਣ ਤੋਂ ਪਹਿਲਾਂ ਇਸ ਅੰਦਾਜ਼ 'ਚ ਨਜ਼ਰ ਆਏ PM ਮੋਦੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: CNG-PNG Price: ਵੱਡੀ ਰਾਹਤ! ਸੱਤ ਹੋਰ ਰਾਜਾਂ ਵਿੱਚ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਘਟੀਆਂ, ਟੋਰੈਂਟ ਗੈਸ ਨੇ ਕੀਤੀ ਕਟੌਤੀ


ਇਹ ਵੀ ਪੜ੍ਹੋ: Amritsar News: ਮਾਫੀਆ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ਦੀ ਸਰਕਾਰ 'ਚ ਮਾਫੀਆ ਰਾਜ ਦੁੱਗਣਾ ਹੋਇਆ: ਨਵਜੋਤ ਸਿੱਧੂ