ਕੋਰੋਨਾ ਦਾ ਸੈਂਪਲ ਲੈਣ ਗਈ ਡਾਕਟਰਾਂ ਦੀ ਟੀਮ ਨਾਲ ਬਤਮੀਜ਼ੀ, ਲਾਈਵ ਵੀਡੀਓ ਆਈਆ ਸਾਹਮਣੇ
ਏਬੀਪੀ ਸਾਂਝਾ | 29 Aug 2020 05:08 PM (IST)
ਫਤਿਹਾਬਾਦ 'ਚ ਡਿਪਟੀ ਸੀਐਮਓ ਨੂੰ ਇੱਕ ਵਿਅਕਤੀ ਨੇ ਕੋਰੋਨਾ ਟੈਸਟ ਦੇ ਸੈਂਪਲ ਨਹੀਂ ਲੈਣ ਦਿੱਤੇ। ਵਿਅਕਤੀ ਨੇ ਡਿਪਟੀ ਸੀਐਮਓ ਤੇ ਟੀਮ ਨਾਲ ਬਤਮੀਜ਼ੀ ਕੀਤੀ ਤੇ ਕਿਹਾ ਕਿ ਮਰ ਜਾਵਾਂਗੇ ਨਹੀਂ ਤਾਂ ਮਾਰ ਦਿਆਂਗੈ।
ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਦੇ ਪਿੰਡ ਧਾਰਸੂਲ 'ਚ ਕੋਰੋਨਾ ਟੈਸਟ ਦੇ ਸੈਂਪਲ ਲੈਣ ਗਈ ਟੀਮ ਨਾਲ ਕੁਝ ਲੋਕਾਂ ਨੇ ਬਤਮੀਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀਮ ਨੂੰ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਡਿਪਟੀ ਸੀਐਮਓ ਡਾ. ਹਨੁਮਾਨ ਨਾਲ ਇੱਕ ਘਰ 'ਚ ਤਿਖੀ ਬਹਿਸ ਵੀ ਹੋਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਸ ਹੋ ਰਿਹਾ ਹੈ। ਇਸ ਵੀਡੀਓ 'ਚ ਇੱਕ ਵਿਅਕਤੀ ਟੀਮ ਨੂੰ ਸੈਂਪਲ ਨਾ ਦੇਣ ਦਾ ਜਿੱਦ ਕਰਦਾ ਨਜ਼ਰ ਆ ਰਿਹਾ ਹੈ। ਇਸ ਪੂਰਿ ਘਟਨਾ 'ਤੇ ਹੁਣ ਸਿਹਤ ਵਿਭਾਗ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ 'ਤੇ ਕਾਰਵਾਈ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਮਾਮਲੇ 'ਤ ਵਕੀਲ ਨਾਂ ਦੇ ਵਿਅਕਤੀ ਵਲੋਂ ਵਿਭਾਗ ਨਾਲ ਬਤਮੀਜ਼ੀ ਦੀ ਸ਼ਿਕਾਇਤ ਮਿਲੀ ਹੈ। ਇਸ ਦੇ ਨਾਲ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਟੀਮ ਦੁਆਰਾ ਲਏ ਗਏ ਨਮੂਨਿਆਂ ਨੂੰ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਡੀਐਸਪੀ ਨੇ ਕਿਹਾ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904