ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 70ਵੇਂ ਜਨਮ ਦਿਨ 'ਤੇ ਅਨਮੋਲ ਬੈਕੱਈਆ ਨਾਂ ਦੇ ਨੌਜਵਾਨ ਨੇ ਯੂ-ਟਿਊਬ 'ਤੇ 24 ਘੰਟੇ ਮੋਦੀ ਜਾਪ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਮੇਰੀ ਮੋਦੀ ਜੀ ਨੂੰ ਹਮੇਸ਼ਾਂ ਸਪੋਰਟ ਰਹੇਗੀ ਤੇ ਇਹ ਕਦੇ ਖਤਮ ਨਹੀਂ ਹੋਵੇਗੀ।



ਉਸ ਵਿਅਕਤੀ ਨੇ ਯੂ-ਟਿਊਬ 'ਤੇ 24 ਘੰਟੇ ਲਾਈਵ ਮੋਦੀ ਜੀ ਜਾਪ ਕਰਨ ਦੀ ਵੀਡੀਓ ਹੇਠਾਂ ਡਿਸਕ੍ਰਿਪਸ਼ਨ 'ਚ ਲਿਖਿਆ 'ਪਿਛਲੇ ਸਾਲ ਮੋਦੀ ਜੀ ਬਾਰੇ ਕਈ ਨੈਗੇਟਿਵ ਤੇ ਪੌਜ਼ੇਟਿਵ ਚੀਜ਼ਾਂ ਸੁਣੀਆਂ ਪਰ ਜੋ ਉਨ੍ਹਾਂ ਸਾਡੇ ਦੇਸ਼ ਲਈ ਕੀਤਾ ਮੈਂ ਨਿੱਜੀ ਤੌਰ 'ਤੇ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ।'


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 17 ਸਤੰਬਰ ਨੂੰ ਆਪਣਾ 70ਵਾਂ ਜਨਮ ਦਿਨ ਮਨਾਇਆ ਹੈ।