ਪੁਣੇ: ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਣਨਾ ਜ਼ਰੂਰੀ ਨਿਯਮਾਂ 'ਚ ਇਕ ਹੈ। ਇਸ ਦੌਰਾਨ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਮਾਸਕ ਵੱਖ-ਵੱਖ ਡਿਜ਼ਾਇਨਾਂ 'ਚ ਉਪਲਬਧ ਹੋ ਰਹੇ ਹਨ। ਅਜਿਹੇ 'ਚ ਇਕ ਵਿਅਕਤੀ ਨੇ ਤਾਂ ਆਪਣੇ ਲਈ ਸੋਨੇ ਦਾ ਮਾਸਕ ਬਣਵਾਇਆ ਹੈ।


ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਰਹਿਣ ਵਾਲੇ ਸ਼ੰਕਰ ਕੁਰਾੜ ਨੇ ਆਪਣੇ ਲਈ 2.89 ਲੱਖ ਰੁਪਏ ਦੀ ਕੀਮਤ ਵਾਲਾ ਸੋਨੇ ਦਾ ਮਾਸਕ ਬਣਵਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਪਤਲਾ ਮਾਸਕ ਹੈ ਇਸ 'ਚ ਛੋਟੇ-ਛੋਟੇ ਸ਼ੇਕ ਹਨ ਤਾਂ ਜੋ ਸਾਹ ਲੈਣ 'ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਇਹ ਮਾਸਕ ਕੋਵਿਡ-19 ਤੋਂ ਬਚਾਅ ਲਈ ਠੀਕ ਹੈ ਜਾਂ ਨਹੀਂ।





ਸੋਨੇ ਦੇ ਸ਼ੌਕੀਨ ਸ਼ੰਕਰ ਨੇ ਆਪਣੇ ਸਰੀਰ 'ਤੇ ਕਰੀਬ ਤਿੰਨ ਕਿੱਲੋ ਸੋਨਾ ਪਹਿਨਿਆ ਹੋਇਆ ਹੈ। ਉਨ੍ਹਾਂ ਦੇ ਗਲੇ 'ਚ ਸੋਨੇ ਦੀ ਮੋਟੀ ਚੇਨ, ਹੱਥਾਂ ਦੀਆਂ ਸਾਰੀਆਂ ਉਂਗਲਾਂ 'ਚ ਸੋਨੇ ਦੀਆਂ ਮੁੰਦਰੀਆਂ ਤੇ ਗੁੱਟ 'ਤੇ ਬਰੈਸਲੇਟ ਉਨ੍ਹਾਂ ਦੀ ਸੋਨੇ ਪ੍ਰਤੀ ਖਿੱਚ ਬਿਆਨ ਕਰਦਾ ਹੈ। ਹੁਣ ਕੋਵਿਡ-19 ਦੇ ਦੌਰ 'ਚ ਉਨ੍ਹਾਂ ਆਪਣੇ ਲਈ ਪੰਜ ਤੋਲੇ ਦਾ ਸੋਨੇ ਦਾ ਮਾਸਕ ਬਣਵਾਇਆ ਹੈ।


ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੂੰ ਟੀਵੀ 'ਤੇ ਚਾਂਦੀ ਦਾ ਮਾਸਕ ਪਾਏ ਹੋਏ ਦੇਖਣ ਮਗਰੋਂ ਮੇਰੇ ਮਨ 'ਚ ਸੋਨੇ ਦਾ ਮਾਸਕ ਬਣਵਾਉਣ ਦਾ ਵਿਚਾਰ ਆਇਆ। ਇਸ ਤੋਂ ਬਾਅਦ ਉਨ੍ਹਾਂ ਦੇ ਸੁਨਿਆਰੇ ਨੇ ਇਕ ਹਫ਼ਤੇ 'ਚ ਮਾਸਕ ਤਿਆਰ ਕਰ ਦਿੱਤਾ।


ਇਹ ਵੀ ਪੜ੍ਹੋ: 


ਭਾਰਤ 'ਚ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਬਰਕਰਾਰ

ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ'


ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ


ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ