ਨਵੀਂ ਦਿੱਲੀ: ਦਿੱਲੀ ਤੋਂ ਬੇਹੱਦ ਹੈਰਾਨ ਕਰਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਤਨਖ਼ਾਹ ਮੰਗਣ 'ਤੇ ਇਕ ਸਪਾਅ ਮਾਲਕਣ ਨੇ ਆਪਣੀ ਕਰਮਚਾਰੀ ਨੂੰ ਪਾਲਤੂ ਕੁੱਤੇ ਤੋਂ ਵਢਾ ਦਿੱਤਾ। ਹਮਲੇ 'ਚ ਪੀੜਤਾ ਕਾਫੀ ਜ਼ਖ਼ਮੀ ਹੋ ਗਈ। ਇੱਥੋਂ ਤਕ ਕਿ ਉਸ ਨੂੰ 15 ਟਾਂਕੇ ਲਵਾਉਣੇ ਪਏ। ਇਹ ਘਟਨਾ ਦਿੱਲੀ ਦੇ ਮਾਲਵੀ ਨਗਰ ਦੀ ਹੈ।


ਮੰਗਲਵਾਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਘਟਨਾ 11 ਜੂਨ ਨੂੰ ਵਾਪਰੀ ਸੀ। ਇਸ ਘਟਨਾ 'ਚ 39 ਸਾਲਾ ਪੀੜਤਾ ਸਪਨਾ ਜ਼ਖ਼ਮੀ ਹੋ ਗਈ। ਉਸ ਦੇ ਚਿਹਰੇ ਅਤੇ ਗਰਦਨ 'ਤੇ ਘੱਟੋ-ਘੱਟ 15 ਟਾਂਕੇ ਲਾਉਣੇ ਪਏ। ਉਸ ਨੇ ਦੱਸਿਆ ਕਿ ਉਸ ਨੇ ਲੌਕਡਾਊਨ ਤੋਂ ਪਹਿਲਾਂ ਡੇਢ ਮਹੀਨੇ ਤਕ ਸਪਾਅ 'ਚ ਕੰਮ ਕੀਤਾ ਸੀ ਅਤੇ 22 ਮਾਰਚ ਨੂੰ ਨੌਕਰੀ ਛੱਡ ਦਿੱਤੀ ਸੀ।


ਆਪਣੀ ਸ਼ਿਕਾਇਤ 'ਚ ਪੀੜਤਾ ਨੇ ਇਲਜ਼ਾਮ ਲਾਏ ਕਿ ਜਦੋਂ ਉਸ ਨੇ 11 ਜੂਨ ਨੂੰ ਆਪਣੇ ਬਕਾਏ ਬਾਰੇ ਪੁੱਛਿਆ ਤਾਂ ਮਾਲਕਨ ਰਜਨੀ ਨੇ ਸਪਨਾ ਨੂੰ ਆਪਣੇ ਘਰ ਬੁਲਾਇਆ। ਮਾਲਕਣ ਰਜਨੀ ਨੇ ਸਪਨਾ ਨੂੰ ਮੁੜ ਤੋਂ ਕੰਮ ਕਰਨ ਲਈ ਕਿਹਾ ਕਿ ਫਿਰ ਹੀ ਉਸ ਦੇ ਪੈਸੇ ਮਿਲਣਗੇ। ਸਪਨਾ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਰਜਨੀ ਨੇ ਉਸ ਨੂੰ ਧਮਕੀ ਦਿੱਤੀ ਤੇ ਆਪਣਾ ਪਾਲਤੂ ਕੁੱਤਾ ਉਸ 'ਤੇ ਛੱਡ ਦਿੱਤਾ। ਪੁਲਿਸ ਅਧਿਕਾਰੀ ਅਤੁਲ ਠਾਕਰ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਇਹ ਵੀ ਪੜ੍ਹੋ:


ਕੋਰੋਨਾ ਵਾਇਰਸ ਬਾਰੇ WHO ਦਾ ਵੱਡਾ ਖ਼ੁਲਾਸਾ, ਹੁਣ ਹੋ ਜਾਓ ਹੋਰ ਵੀ ਸਾਵਧਾਨ!


ਵਿਕਾਸ ਦੁਬੇ ਦਾ ਸਾਥੀ ਅਮਰ ਦੁਬੇ ਪੁਲਿਸ ਵੱਲੋਂ ਢੇਰ, 8 ਪੁਲਿਸ ਮੁਲਾਜ਼ਮਾਂ 'ਤੇ ਕੀਤੀ ਸੀ ਫਾਇਰਿੰਗ


ਭਾਰਤ 'ਚ ਕੋਰੋਨਾ ਵਾਇਰਸ ਬਾਰੇ ਸਿਹਤ ਮੰਤਰਾਲੇ ਦਾ ਵੱਡਾ ਦਾਅਵਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ