ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆਈ ਹੈ। ਪੰਜ ਮਿੰਟ ਦੇ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਭਾਰਤੀ ਸੈਨਿਕ, ਚੀਨੀ ਫੌਜਾਂ ਨੂੰ ਦੂਜੇ ਪਾਸੇ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ, ਝੜਪ ਵੀ ਹੋ ਰਹੀ ਹੈ।


ਭਾਰਤੀ ਸੈਨਿਕ ਲਗਾਤਾਰ ਚੀਨੀ ਸਿਪਾਹੀਆਂ ਨੂੰ ਵਾਪਸ ਜਾਣ ਦੀ ਗੱਲ ਕਹੀ ਰਹੇ ਹਨ, ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ। ਚੀਨ ਦੇ ਇੱਕ ਫੌਜੀ ਨੇ ਹਮਲਾ ਕੀਤਾ, ਜਿਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਚੀਨ ਦੇ ਸੈਨਿਕਾਂ ਨੂੰ ਘੇਰ ਲਿਆ ਤੇ ਹਿੰਸਕ ਝੜਪ ਹੋ ਗਈ।



ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ stuxmalware ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੀ ਥਾਂ ਤੇ ਤਰੀਕ ਦੀ ਪੁਸ਼ਟੀ ਨਹੀਂ ਹੋ ਸਕੀ, ਪਰ ਸਿਪਾਹੀਆਂ ਨੇ ਕੋਰੋਨਾ ਮਾਸਕ ਪਾਇਆ ਹੋਇਆ ਹੈ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੁਟੇਜ ਹਾਲ ਹੀ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਸਿੱਕਮ ਦੀ ਹੋ ਸਕਦੀ ਹੈ।

9 ਮਈ ਨੂੰ ਉੱਤਰੀ ਸਿੱਕਮ ਵਿਚ 16,000 ਫੁੱਟ ਦੀ ਉਚਾਈ 'ਤੇ ਨਾਕੂ ਲਾ ਸੈਕਟਰ ਵਿਚ ਇੰਡੋ-ਚੀਨੀ 150 ਸੈਨਿਕ ਆਹਮੋ-ਸਾਹਮਣੇ ਹੋਏ। ਇਸ ਦੀ ਤਾਰੀਖ ਅਧਿਕਾਰਤ ਰੂਪ ਵਿੱਚ ਸਾਹਮਣੇ ਨਹੀਂ ਆਈ। ਹਾਲਾਂਕਿ, ਦ ਹਿੰਦੂ ਦੀ ਰਿਪੋਰਟ ਮੁਤਾਬਕ, ਇਹ ਝੜਪ 9 ਮਈ ਨੂੰ ਹੀ ਹੋਈ ਸੀ। ਗਸ਼ਤ ਦੌਰਾਨ ਸਿਪਾਹੀਆਂ ਨੇ ਆਹਮੋ-ਸਾਹਮਣੇ ਹੋਏ ਤੇ ਇੱਕ ਦੂਜੇ 'ਤੇ ਮੁੱਕਿਆਂ ਨਾਲ ਹਮਲਾ ਕੀਤਾ। ਇਸ ਝੜਪ ਵਿੱਚ 10 ਜਵਾਨ ਜ਼ਖਮੀ ਹੋਏ। ਬਾਅਦ ਵਿੱਚ ਜਦੋਂ ਅਧਿਕਾਰੀਆਂ ਨੇ ਦਖਲ ਦਿੱਤਾ ਤਾਂ ਝੜਪ ਰੁਕੀ।

ਇਹ ਵੀ ਪੜ੍ਹੋ:

ਗਲਵਾਨ ਘਾਟੀ ਵਿੱਚ ਹਿੰਸਕ ਝੜਪ ਵਿੱਚ ਚੀਨੀ ਕਮਾਂਡਰ ਮਾਰਿਆ ਗਿਆ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904