Haryana AAP Candidates List: ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਚੌਥੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 21 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। 'ਆਪ' ਨੇ ਇਸ ਚੋਣ ਲਈ ਕੁੱਲ 61 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।



 


'ਆਪ' ਨੇ ਇਸ ਚੋਣ ਲਈ ਕੁੱਲ 61 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਆਪ’ ਨੇ ਆਪਣੀ ਨਵੀਂ ਸੂਚੀ ਵਿੱਚ ਇੱਕ ਮਹਿਲਾ ਪਹਿਲਵਾਨ ਨੂੰ ਵੀ ਟਿਕਟ ਦਿੱਤੀ ਹੈ।


ਦਰਅਸਲ, ਆਮ ਆਦਮੀ ਪਾਰਟੀ ਨੇ WWE ਦੀ ਪਹਿਲਵਾਨ ਕਵਿਤਾ ਦਲਾਲ ਨੂੰ ਜੁਲਾਨਾ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਹੈ।


 






 


ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਅੰਬਾਲਾ ਕੈਂਟ ਤੋਂ ਰਾਜ ਕੌਰ ਗਿੱਲ, ਯਮੁਨਾ ਨਗਰ ਤੋਂ ਲਲਿਤ ਤਿਆਗੀ, ਲਾਡਵਾ ਤੋਂ ਜੋਗਾ ਸਿੰਘ, ਕੈਥਲ ਤੋਂ ਸਤਬੀਰ ਗੋਇਤ, ਕਰਨਾਲ ਤੋਂ ਸੁਨੀਲ ਬਿੰਦਲ, ਪਾਣੀਪਤ ਦਿਹਾਤੀ ਤੋਂ ਸੁਖਬੀਰ ਮਲਿਕ, ਗਨੌਰ ਤੋਂ ਸਰੋਜ ਬਾਲਾ ਰਾਠੀ, ਦੇਵੇਂਦਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸੋਨੀਪਤ ਤੋਂ ਗੌਤਮ, ਗੋਹਾਨਾ ਤੋਂ ਸ਼ਿਵ ਕੁਮਾਰ ਰੰਗੀਲਾ ਅਤੇ ਬੜੌਦਾ ਤੋਂ ਸੰਦੀਪ ਮਲਿਕ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।



ਇਸ ਦੇ ਨਾਲ ਹੀ ਜੁਲਾਨਾ ਤੋਂ ਕਵਿਤਾ ਦਲਾਲ, ਸਫੀਦੋਂ ਤੋਂ ਨਿਸ਼ਾ ਦੇਸਵਾ, ਟੋਹਾਣਾ ਤੋਂ ਸੁਖਵਿੰਦਰ ਸਿੰਘ ਗਿੱਲ, ਕਾਲਾਂਵਾਲੀ ਤੋਂ ਜਸਦੇਵ ਨਿੱਕਾ, ਸਿਰਸਾ ਤੋਂ ਸ਼ਾਮ ਮਹਿਤਾ, ਉਕਲਾਨਾ ਤੋਂ ਨਰਿੰਦਰ ਉਕਲਾਨਾ, ਨਾਰੌਂਦ ਤੋਂ ਰਾਜੀਵ ਪਾਲੀ, ਹਾਂਸੀ ਤੋਂ ਰਾਜਿੰਦਰ ਸੋਰਖੀ, ਹਿਸਾਰ ਤੋਂ ਸੰਜੇ ਸਤਰੋਦੀਆ ਬਦਲੀ ਹੈਪੀ ਲੋਹਚਾਬ ਅਤੇ ਗੁੜਗਾਓ ਸੀਟ ਤੋਂ  ਨਿਸ਼ਾਂਤ ਆਨੰਦ ਨੂੰ ਟਿਕਟ ਦਿੱਤੀ ਗਈ ਹੈ।


ਜਾਣਕਾਰੀ ਲਈ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਮੰਗਲਵਾਰ (10 ਸਤੰਬਰ) ਨੂੰ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਤੀਜੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 11 ਉਮੀਦਵਾਰਾਂ ਦੇ ਨਾਂ ਸਨ। ਇਸ ਤੋਂ ਪਹਿਲਾਂ ਦੂਜੀ ਸੂਚੀ ਵਿੱਚ 9 ਅਤੇ ਪਹਿਲੀ ਸੂਚੀ ਵਿੱਚ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਚੋਂ 61 'ਤੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ।