Punjab AAP: ਦਿੱਲੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਵੀ ਸੱਤਾ ਹੱਥੋਂ ਜਾਣ ਦਾ ਡਰ ਸਤਾਉਣ ਲੱਗ ਪਿਆ ਹੈ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਭਾਜਪਾ ਬਾਰੇ ਦਾਅਵਾ ਕੀਤਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹ ਉੱਥੇ ਵੀ ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ 'ਚ ਵੀ 'ਆਪ' ਸਰਕਾਰ ਨੂੰ ਡਰ ਸਤਾਉਣ ਲੱਗ ਪਿਆ ਹੈ। ਇਸ ਦੇ ਜਵਾਬ ਵਿੱਚ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ, 'ਜਿਸ ਤਰ੍ਹਾਂ ਉਹ ਦਿੱਲੀ ਵਿੱਚ ਸਾਡੀ ਸਰਕਾਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਤੋਂ ਸਾਫ਼ ਹੈ ਕਿ ਉਹ ਪੰਜਾਬ ਵਿੱਚ ਵੀ ਅਜਿਹਾ ਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਇਹ ਲੋਕ ਕੁਝ ਵੀ ਕਰ ਸਕਦੇ ਹਨ।


ਇਹ ਵੀ ਪੜ੍ਹੋ: Flood - ਹੜ੍ਹ ਪ੍ਰਭਾਵਿਤ ਪਿੰਡਾਂ 'ਚ ਹੋ ਰਹੀ ਗਿਰਦਾਵਰੀ, ਮੌਕੇ 'ਤੇ ਪਹੁੰਚ ਗਏ ਡੀਸੀ


ਪੰਜਾਬ ਰਾਜਭਵਨ ਵਿੱਚ ਟਮਾਟਰ ‘ਤੇ ਲਾਈ ਰੋਕ


ਪੰਜਾਬ 'ਚ ਟਮਾਟਰ ਦੀ ਕਮੀ ਤੇ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਬਾਅਦ ਹੁਣ ਪੰਜਾਬ ਰਾਜ ਭਵਨ 'ਚ ਵੀ ਟਮਾਟਰ ਦੀ ਵਰਤੋਂ ਨਹੀਂ ਹੋਵੇਗੀ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ 'ਚ ਟਮਾਟਰ ਦੀ ਵਰਤੋਂ 'ਤੇ ਪਾਬੰਦੀ ਦੇ ਹੁਕਮ ਦਿੱਤੇ ਹਨ। ਉਹਨਾਂ ਨੇ ਪੰਜਾਬ ਦੀ ਇਸ ਸਮੱਸਿਆ ਨੂੰ ਲੈ ਕੇ ਇਹ ਫੈਸਲਾ ਲਿਆ ਹੈ।


ਪੂਰੇ ਸੈਸ਼ਨ ਲਈ ਕੀਤੇ ਗਏ ਸਸਪੈਂਡ


ਉੱਥੇ ਹੀ ਬੀਤੇ ਦਿਨੀਂ ਲੋਕਸਭਾ ਵਿੱਚ ਦਿੱਲੀ ਸੇਵਾ ਬਿੱਲ ਦੀ ਕਾਪੀ ਫਾੜਨ ਅਤੇ ਸਦਨ ਵਿੱਚ ਉਛਾਲਣ ਨੂੰ ਲੈ ਕੇ ਸੁਸ਼ੀਲ ਕੁਮਾਰ ਨੇ ਕਿਹਾ, 'ਕੱਲ੍ਹ ਸਦਨ 'ਚ ਜਿਸ ਤਰ੍ਹਾਂ ਦੀ ਗੱਲ ਹੋਈ ਉਹ ਬਹੁਤ ਗਲਤ ਸੀ। ਇਸ ਬਿੱਲ ਦੇ ਪਾਸ ਹੋਣ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਹੋਰ ਵੱਧ ਜਾਵੇਗੀ। ਉਲਟਾ ਭਾਜਪਾ ਉਨ੍ਹਾਂ ਨੂੰ ਚਮਕਾਉਣ ਦਾ ਕੰਮ ਕਰ ਰਹੀ ਹੈ।


ਸੁਸ਼ੀਲ ਕੁਮਾਰ ਰਿੰਕੂ 'ਆਪ' ਦੇ ਇਕਲੌਤੇ ਲੋਕ ਸਭਾ ਮੈਂਬਰ ਹਨ। ਉਹ 10 ਮਈ ਨੂੰ ਜਲੰਧਰ ਸੀਟ 'ਤੇ ਉਪ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ। ਉਨ੍ਹਾਂ ਮੌਜੂਦਾ ਸੈਸ਼ਨ ਦੇ ਪਹਿਲੇ ਦਿਨ 20 ਜੁਲਾਈ ਨੂੰ ਮੈਂਬਰ ਵਜੋਂ ਸਹੁੰ ਚੁੱਕੀ। ਰਿੰਕੂ ਪਹਿਲਾਂ ਕਾਂਗਰਸ 'ਚ ਸਨ ਪਰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ 'ਚੋਂ ਬਾਹਰ ਕੇ 'ਆਪ' 'ਚ ਸ਼ਾਮਲ ਹੋ ਗਏ ਸਨ।


ਇਹ ਵੀ ਪੜ੍ਹੋ: Punjab Raj Bhawan Update: ਪੰਜਾਬ ਰਾਜਭਵਨ ਚ ਟਮਾਟਰ ਦੇ ਵਰਤੋਂ 'ਤੇ ਪਾਬੰਦੀ, ਕਿੱਲਤ ਤੇ ਵਧਦੀਆਂ ਕੀਮਤਾਂ ਨੂੰ ਲੈ ਲਿਆ ਇਹ ਫ਼ੈਸਲਾ