Anil masih viral video: ਚੰਡੀਗੜ੍ਹ ਵਿੱਚ ਅੱਜ ਮੇਅਰ ਦੀਆਂ ਚੋਣਾਂ ਹੋਈਆਂ ਜਿਸ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਚੰਡੀਗੜ੍ਹ ਮੇਅਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਨੀਲ ਮਸੀਹ ਕਲਮ ਦੀ ਵਰਤੋਂ ਕਰਦਿਆਂ ਹੋਇਆਂ ਨੋਟ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।
ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਵਿਰੋਧੀ ਧਿਰ ਨੇ ਅਨਿਲ ਮਸੀਹ 'ਤੇ ਕਈ ਵੋਟਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਕਾਂਗਰਸ ਅਤੇ 'ਆਪ' ਦੇ ਕੌਂਸਲਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਵੀਡੀਓ 'ਚ ਅਨਿਲ ਮਸੀਹ ਕਈ ਵੋਟਾਂ 'ਤੇ ਕਲਮ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।
ਸਵਾਤੀ ਮਾਲੀਵਾਲ ਨੇ ਭਾਜਪਾ 'ਤੇ ਚੋਣਾਂ 'ਚ ਗੜਬੜੀ ਕਰਨ ਦਾ ਲਗਾਇਆਦੋਸ਼
ਸਮਾਜਿਕ ਕਾਰਕੁੰਨ ਅਤੇ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਚੰਡੀਗੜ੍ਹ ਨਗਰ ਨਿਗਮ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ’ਤੇ ਵੋਟਾਂ ਵਿੱਚ ਗੜਬੜੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ, "ਅੱਜ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਭਾਰਤ ਦੀ ਜਿੱਤ ਯਕੀਨੀ ਸੀ।
ਹਾਰ ਦੇ ਡਰੋਂ ਵਿਰੋਧੀ ਧਿਰ ਦੀਆਂ 8 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਇਹ ਕਿਹੋ ਜਿਹੀ ਬੇਸ਼ਰਮੀ ਹੈ? ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਸ ਦੇਸ਼ ਵਿੱਚ ਅਜੇ ਵੀ ਲੋਕਤੰਤਰ ਹੈ। ਇੱਕ ਛੋਟੇ ਮੇਅਰ ਦੀ ਚੋਣ ਜਿੱਤਣ ਲਈ ਅਜਿਹੀ ਗੁੰਡਾਗਰਦੀ?
'ਆਪ' ਨੇਤਾ ਆਤਿਸ਼ੀ ਨੇ ਵੀ ਆਪਣਾ ਗੁੱਸਾ ਕੀਤਾ ਜ਼ਾਹਰ
'ਆਪ' ਨੇਤਾ ਆਤਿਸ਼ੀ ਨੇ ਵੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਤੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ, "ਚੰਡੀਗੜ੍ਹ 'ਚ ਲੋਕਤੰਤਰ ਨਾਲ ਛੇੜਛਾੜ ਕੀਤੀ ਗਈ ਹੈ, ਮੇਅਰ ਚੋਣਾਂ 'ਚ ਸ਼ਰੇਆਮ ਧੋਖਾਧੜੀ ਕੀਤੀ ਗਈ ਹੈ। ਭਾਜਪਾ ਦੇ ਰਾਜ 'ਚ ਭਾਜਪਾ ਨੂੰ ਵੋਟ ਪਾਉਣ ਵਾਲਾ ਹੀ ਜਾਇਜ਼ ਹੈ। ਬਾਕੀ ਸਭ ਕੁਝ ਜਾਅਲੀ ਅਤੇ ਨਾਜਾਇਜ਼ ਹੈ।
ਰਾਘਵ ਚੱਢਾ ਨੇ ਕੀਤੀ ਪ੍ਰੈਸ ਕਾਨਫਰੰਸ
'ਆਪ' ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਕਾਂਗਰਸੀ ਆਗੂ ਪਵਨ ਬਾਂਸਲ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਕੀਤੇ ਗਏ ਧੋਖੇ ਦਾ ਉਹ ਪਰਦਾਫਾਸ਼ ਕਰਨਗੇ।
ਇਹ ਵੀ ਪੜ੍ਹੋ: ਆਪ ਵਿਧਾਇਕ ਕੁਲਵੰਤ ਸਿੰਘ ਈਡੀ ਸਾਹਮਣੇ ਹੋਏ ਪੇਸ਼, ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ, ਦਿੱਲੀ ਸ਼ਰਾਬ ਘੁਟਾਲੇ ਵਿੱਚ ਵੀ ਨਾਮ