ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਕੇ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਇਸ ਸਾਲ ਦਿੱਲੀ 'ਚ ਹੋਣ ਵਾਲੀਆਂ MCD ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ MCD ਚੋਣਾਂ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਚੁੱਕੀ ਹੈ। ਮੰਗਲਵਾਰ ਨੂੰ ਰਾਜਨੀਤੀ ਦਾ ਨਵਾਂ ਰੰਗ ਦੇਖਣ ਨੂੰ ਮਿਲਿਆ। ਦਰਅਸਲ, ਪੂਰਬੀ ਦਿੱਲੀ ਦੇ 'ਆਪ' ਕੌਂਸਲਰ ਹਸੀਬ-ਉਲ-ਹਸਨ ਨੇ ਸ਼ਾਸਤਰੀ ਪਾਰਕ 'ਚ ਓਵਰਫਲੋ ਹੋਏ ਸੀਵਰੇਜ ਨਾਲੇ 'ਚ ਛਾਲ ਮਾਰ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੋਕਾਂ ਨੇ ਹਸੀਬ-ਉਲ-ਹਸਨ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ।
ਹਸੀਬ ਉਲ ਹਸਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਜਨਤਾ ਕੌਂਸਲਰ ਨੂੰ ਦੁੱਧ ਨਾਲ ਨਹਾ ਰਹੀ ਹੈ। ਹਸੀਬ ਉਲ ਹਸਨ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਫਿਲਮ ਦਾ ਹੀਰੋ ਅਨਿਲ ਕਪੂਰ ਦੱਸ ਰਹੇ ਹਨ। ਉਸ ਫਿਲਮ 'ਚ ਵੀ ਜਦੋਂ ਅਨਿਲ ਕਪੂਰ ਚਿੱਕੜ 'ਚ ਡਿੱਗਦਾ ਹੈ ਤਾਂ ਲੋਕ ਉਸ ਨੂੰ ਦੁੱਧ ਨਾਲ ਨਹਾਉਂਦੇ ਹਨ।
ਦੱਸ ਦੇਈਏ ਕਿ ਵਾਇਰਲ ਵੀਡੀਓ ਵਿੱਚ ਲੋਕ ਹਸੀਬ ਅਲ ਹਸਨ ਨੂੰ ਦੁੱਧ ਨਾਲ ਨਹਾ ਰਹੇ ਹਨ ਤੇ ਜ਼ੋਰਦਾਰ ਨਾਅਰੇ ਵੀ ਲਗਾ ਰਹੇ ਹਨ। ਲੋਕਾਂ ਨੇ ਹਸੀਬ ਅਲ ਹਸਨ ਲਈ 'ਜ਼ਿੰਦਾਬਾਦ ਰਹੇ' ਦੇ ਨਾਅਰੇ ਲਾਏ। ਮੱਗ ਤੇ ਬਾਲਟੀਆਂ ਵਿੱਚ ਦੁੱਧ ਭਰ ਕੇ ਹਸੀਬ ਅਲ ਹਸਨ ਨੂੰ ਨਹਾਇਆ। ਇਸ ਦੌਰਾਨ ਹਸੀਬ ਅਲ ਹਸਨ ਦੇ ਆਲੇ-ਦੁਆਲੇ ਲੋਕਾਂ ਦਾ ਇਕੱਠ ਹੋ ਗਿਆ। ਇਸ ਦੇ ਨਾਲ ਹੀ ‘ਆਪ’ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ 'ਆਪ' ਕੌਂਸਲਰ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਡਰੇਨ ਕਿੰਨੇ ਸਮੇਂ ਤੋਂ ਓਵਰਫਲੋ ਹੋ ਰਿਹ ਹੈ, ਪਰ ਅਧਿਕਾਰੀ ਕੋਈ ਸੁਣਵਾਈ ਨਹੀਂ ਕਰਦੇ। ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਭਾਜਪਾ ਕੌਂਸਲਰ ਅਤੇ ਸਥਾਨਕ ਵਿਧਾਇਕ ਨੇ ਕੋਈ ਮਦਦ ਨਹੀਂ ਕੀਤੀ। ਇਸ ਲਈ ਅੱਜ ਉਸ ਨੇ ਖੁਦ ਨਾਲੇ ਵਿੱਚ ਛਾਲ ਮਾਰ ਕੇ ਇਸ ਦੀ ਸਫਾਈ ਕਰਨ ਬਾਰੇ ਸੋਚਿਆ। ਸਥਾਨਕ ਵਿਧਾਇਕ ਅਨਿਲ ਕੁਮਾਰ ਬਾਜਪਾਈ ਹਨ, ਜੋ ਭਾਜਪਾ ਦੇ ਮੈਂਬਰ ਹਨ।
ਫਿਲਮ 'ਨਾਇਕ' ਦੇ ਅਨਿਲ ਕਪੂਰ ਬਣੇ ਆਮ ਆਦਮੀ ਪਾਰਟੀ ਦੇ ਲੀਡਰ, ਨਾਲੇ ਦੀ ਕੀਤੀ ਸਫਾਈ ਤਾਂ ਲੋਕਾਂ ਨੇ ਦੁੱਧ ਨਾਲ ਇਸ਼ਨਾਨ ਕਰਵਾਇਆ
abp sanjha
Updated at:
23 Mar 2022 01:33 PM (IST)
ਪੰਜਾਬ ਵਿਧਾਨ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਦਰਜ ਕਰਕੇ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਇਸ ਸਾਲ ਦਿੱਲੀ 'ਚ ਹੋਣ ਵਾਲੀਆਂ MCD ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
AAP
NEXT
PREV
Published at:
23 Mar 2022 01:33 PM (IST)
- - - - - - - - - Advertisement - - - - - - - - -