Aam Aadmi Party: ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਹੈ, ਜਿੱਥੇ ਮਕਾਨ ਮਾਲਕ ਨੇ 'ਆਪ' ਦੇ ਸੂਬਾਈ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਉਨ੍ਹਾਂ ਨੇ ਪਾਰਟੀ 'ਤੇ ਕਿਰਾਏ ਅਤੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ ਹੈ।


ਤੁਹਾਨੂੰ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦਾ ਸੂਬਾ ਦਫ਼ਤਰ ਭੋਪਾਲ ਦੇ ਸੁਭਾਸ਼ ਨਗਰ ਵਿੱਚ ਇੱਕ ਕਿਰਾਏ ਦੀ ਇਮਾਰਤ ਵਿੱਚ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਕਾਨ ਮਾਲਕ ਦਿਲੀਪ ਨੇ ਕਿਹਾ ਕਿ 'ਆਪ' ਨੇ ਪਿਛਲੇ ਤਿੰਨ ਮਹੀਨਿਆਂ ਤੋਂ ਘਰ ਦਾ ਕਿਰਾਇਆ ਨਹੀਂ ਦਿੱਤਾ ਹੈ ਤੇ ਬਿਜਲੀ ਦਾ ਬਿੱਲ ਵੀ ਬਕਾਇਆ ਹੈ।



ਉਸਨੇ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਜਦੋਂ ਕਿਰਾਇਆ ਨਹੀਂ ਦਿੱਤਾ ਗਿਆ ਤਾਂ ਉਸਨੇ ਘਰ ਨੂੰ ਤਾਲਾ ਲਗਾ ਦਿੱਤਾ। ਹਾਲਾਂਕਿ ਗੇਟ 'ਤੇ ਦੋ ਤਾਲੇ ਹਨ। ਇੱਕ ਤਾਲਾ ਮਕਾਨ ਮਾਲਕ ਦਾ ਹੈ ਅਤੇ ਦੂਜਾ ਤਾਲਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲਗਾਇਆ ਹੈ।


ਮਕਾਨ ਮਾਲਕ ਦੇ ਅਨੁਸਾਰ, ਜੇ ਉਸਨੂੰ ਕਿਰਾਇਆ ਮਿਲਦਾ ਹੈ, ਤਾਂ ਉਹ ਤੁਰੰਤ ਤਾਲਾ ਖੋਲ੍ਹ ਦੇਵੇਗਾ। ਜਦੋਂ ਮੀਡੀਆ ਨੇ ਇਸ ਮਾਮਲੇ ਵਿੱਚ 'ਆਪ' ਦੀ ਸੂਬਾ ਪ੍ਰਧਾਨ ਰਾਣੀ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਾਇਦ ਮਕਾਨ ਮਾਲਕ ਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ।


ਉਸਨੇ ਕਿਹਾ ਕਿ ਸਾਡਾ ਦਫ਼ਤਰ ਇੰਚਾਰਜ ਵਿਆਹ ਸਮਾਗਮ ਲਈ ਬਾਹਰ ਗਿਆ ਹੋਇਆ ਸੀ। ਜ਼ਰੂਰੀ ਦਸਤਾਵੇਜ਼ ਤੇ ਚੀਜ਼ਾਂ ਦਫ਼ਤਰ ਵਿੱਚ ਰੱਖੀਆਂ ਹੋਈਆਂ ਸਨ ਇਸ ਲਈ ਉਨ੍ਹਾਂ ਨੇ ਇਸਨੂੰ ਤਾਲਾ ਲਗਾ ਦਿੱਤਾ ਸੀ। ਹੁਣ ਉਹ ਭੋਪਾਲ ਵਾਪਸ ਆ ਗਿਆ ਹੈ ਅਤੇ ਤਾਲਾ ਸ਼ਨੀਵਾਰ ਸ਼ਾਮ ਤੱਕ ਖੋਲ੍ਹ ਦਿੱਤਾ ਜਾਵੇਗਾ। ਸੂਬਾ ਦਫ਼ਤਰ ਸਾਡੇ ਸੰਘਰਸ਼ਾਂ ਦਾ ਗਵਾਹ ਹੈ ਤੇ ਮੈਂ ਜਲਦੀ ਹੀ ਭੋਪਾਲ ਆਵਾਂਗਾ ਅਤੇ ਸੂਬਾ ਦਫ਼ਤਰ ਵਿੱਚ ਸੂਬਾ ਕਾਰਜਕਾਰਨੀ ਦੀ ਮੀਟਿੰਗ ਕਰਾਂਗਾ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।