Punjab Election Result : ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਦੀਆਂ ਨਜ਼ਰਾਂ ਹਰਿਆਣਾ 'ਤੇ ਟਿਕੀਆਂ ਹੋਈਆਂ ਹਨ। 'ਆਪ' ਹਰਿਆਣਾ 'ਚ 2024 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮਰਥਨ ਵਧਾਉਣ ਦੀ ਤਿਆਰੀ 'ਚ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਜਿੱਤ ਆਉਣ ਵਾਲੇ ਮਹੀਨਿਆਂ 'ਚ ਹਰਿਆਣਾ ਦੀ ਰਾਜਨੀਤੀ 'ਤੇ ਅਸਰ ਪਾ ਸਕਦੀ ਹੈ।

 

ਆਪ' ਸੂਤਰਾਂ ਦਾ ਕਹਿਣਾ ਹੈ ਕਿ ਹਰਿਆਣਾ 'ਚ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸੱਤਾ 'ਚ ਦਖਲ ਦੇਣ ਦੀ ਕੋਸ਼ਿਸ਼ ਕਰੇਗੀ। ਪੰਜਾਬ ਦੇ ਨਤੀਜਿਆਂ ਨੇ ਹਰਿਆਣਾ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਵੇਲੇ ਸਵਾਲ ਉੱਠ ਰਹੇ ਹਨ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਕੌਣ ਪਾਲਾ ਬਦਲ ਸਕਦਾ ਹੈ। ਹਾਲਾਂਕਿ ਹਰਿਆਣਾ ਦੀ ਸਿਆਸਤ ਵਿੱਚ ‘ਆਪ’ ਦੀ ਸਿਆਸਤ ਫਿੱਟ ਨਹੀਂ ਬੈਠਦੀ।

 

ਪੰਜਾਬ 'ਚ ਆਪ ਦੀ ਜਿੱਤ ਦਾ ਕੀ ਹਰਿਆਣਾ 'ਤੇ ਪਵੇਗਾ ਅਸਰ ?


ਜਾਤ ਦੇ ਆਧਾਰ 'ਤੇ ਹਰਿਆਣਾ ਦੀ ਰਾਜਨੀਤੀ ਜਾਟ ਅਤੇ ਗੈਰ-ਜਾਟ ਵੋਟਰਾਂ ਵਿਚਕਾਰ ਵੰਡੀ ਹੋਈ ਹੈ ਪਰ ਸੂਤਰਾਂ ਦਾ ਮੰਨਣਾ ਹੈ ਕਿ ਵੋਟਰਾਂ ਨੂੰ ਲੁਭਾਉਣ ਲਈ ਪੰਜਾਬ ਦਾ ਤਜਰਬਾ ਦੁਹਰਾਇਆ ਜਾ ਸਕਦਾ ਹੈ। ਭਿਵਾਨੀ ਨਾਲ ਸਬੰਧਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਈ ਵੀ ਮੌਕਾ ਖ਼ੁਦ ਨੂੰ 'ਮਾਟੀ ਦਾ ਪੁੱਤ' ਕਹਿਣਾ ਨਹੀਂ ਛੱਡਦੇ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਪੰਜਾਬ ਦੇ ਨਤੀਜਿਆਂ ਦਾ ਸੂਬੇ ਦੀ ਰਾਜਨੀਤੀ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ, ''ਹਰਿਆਣਾ ਤਿੰਨ ਪਾਸਿਆਂ ਤੋਂ ਦਿੱਲੀ ਨਾਲ ਘਿਰਿਆ ਹੋਇਆ ਹੈ।

 

ਹਰਿਆਣਾ ਦੀ ਰਾਜਨੀਤੀ ਵਿੱਚ ਆਪ ਲਈ ਜਗ੍ਹਾ ਨਹੀਂ : ਭਾਜਪਾ


ਹੁੱਡਾ ਦਾ ਮੰਨਣਾ ਹੈ ਕਿ ਹਰਿਆਣਾ ਵਿੱਚ ‘ਆਪ’ ਲਈ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਸਾਰੇ ਰਾਜਾਂ ਵਿੱਚ ਸਥਿਤੀ ਵੱਖਰੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਓਪੀ ਧਨਖੜ ਵੀ ਪੰਜਾਬ ਵਿੱਚ ‘ਆਪ’ ਦੀ ਜਿੱਤ ਨੂੰ ਅਹਿਮ ਨਹੀਂ ਮੰਨਦੇ। ਉਨ੍ਹਾਂ ਕਿਹਾ, ''ਅਸਲ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਹੋਈ ਹੈ। ਵੋਟਰਾਂ ਨੇ ਦੋਵਾਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਖਾਲੀ ਥਾਂ ਭਰ ਦਿੱਤੀ ਹੈ। ਇਹ ਜਿੱਤਣ ਲਈ ਕਾਫੀ ਹੈ। ਕੇਜਰੀਵਾਲ ਭਾਵੇਂ ਆਪਣੇ ਆਪ ਨੂੰ ਹਰਿਆਣਵੀ ਹੋਣ ਦਾ ਜਿੰਨਾ ਮਰਜ਼ੀ ਪ੍ਰਚਾਰ ਕਰ ਲਵੇ, 'ਆਪ' ਦਾ ਹਰਿਆਣਾ ਵਿੱਚ ਕੋਈ ਜਨ ਆਧਾਰ ਨਹੀਂ ਹੈ।

 


ਇਹ ਵੀ ਪੜ੍ਹੋ : Bhagwant Mann : ਭਗਵੰਤ ਮਾਨ ਇਸ ਤਾਰੀਕ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490