ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਉੱਤਰਾਖੰਡ ਵਿਧਾਨ ਸਭਾ 'ਚ ਸਾਰੀਆਂ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਹ ਐਲਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕੀਤਾ।

ਕੇਜਰੀਵਾਲ ਨੇ ਕਿਹਾ ਅਸੀਂ ਉੱਤਰਾਖੰਡ 'ਚ ਸਰਵੇਖਣ ਕਰਵਾਇਆ, ਉਸ 'ਚ 62 ਫੀਸਦ ਲੋਕਾਂ ਨੇ ਕਿਹਾ ਕਿ ਸਾਨੂੰ ਉੱਤਰਾਖੰਡ 'ਚ ਚੋਣ ਲੜਨੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਤੈਅ ਕੀਤਾ ਕਿ ਆਮ ਆਦਮੀ ਪਾਰਟੀ ਉੱਤਰਾਖੰਡ 'ਚ ਚੋਣ ਲੜੇਗੀ। ਉਤਰਾਖੰਡ 'ਚ ਰੋਜ਼ਗਾਰ, ਸਿੱਖਿਆ ਅਤੇ ਸਿਹਤ ਪ੍ਰਮੁੱਖ ਮੁੱਦੇ ਹਨ।

ਕੇਜਰੀਵਾਲ ਨੇ ਕਿਹਾ ਕਾਂਗਰਸ ਤੇ ਬੀਜੇਪੀ ਤੋਂ ਲੋਕਾਂ ਦੀ ਉਮੀਦ ਖਤਮ ਹੋ ਚੁੱਕੀ ਹੈ। AAP ਤੋਂ ਲੋਕਾਂ ਨੂੰ ਉਮੀਦ ਹੈ ਤੇ ਚੋਣ ਉਮੀਦ 'ਤੇ ਲੜੀ ਜਾਂਦੀ ਹੈ। ਉੱਤਰਾਖੰਡ 'ਚ ਫਰਵਰੀ' 2022 'ਚ ਜੋ ਵਿਧਾਨ ਸਭਾ ਚੋਣ ਹੋਵੇਗੀ ਉਸ 'ਤੇ ਆਮ ਆਦਮੀ ਪਾਰਟੀ ਚੋਣ ਲੜੇਗੀ।

ਮੁਲਾਜ਼ਮਾਂ ਦੀਆਂ ਮੰਗਾਂ ਦਾ ਡਰਾਫਟ ਲੈ ਕੇ ਤ੍ਰਿਪਤ ਬਾਜਵਾ ਗਏ ਕੈਪਟਨ ਦੇ ਦਰਬਾਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ