ਨਵੀਂ ਦਿੱਲੀ: ਜਦੋਂ ਤੋਂ ਕੋਰੋਨਾਵਾਇਰਸ ਮਹਾਮਾਰੀ ਫੈਲੀ ਉਦੋਂ ਤੋਂ ਹਰ ਇੱਕ ਤੇ ਉਦਯੋਗ ਨੂੰ ਨੁਕਸਾਨ ਹੋਇਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਚੱਲੀਆਂ ਗਈਆਂ। ਜਿੱਥੇ ਕਈ ਲੋਕਾਂ ਦੇ ਕਾਰੋਬਾਰ ਤਬਾਹ ਹੋਏ, ਉਥੇ ਹੀ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀ ਕਿਸਮਤ ਰਾਤੋ-ਰਾਤ ਬਦਲ ਗਈ ਹੈ। ਇੰਗਲੈਂਡ ਦੇ ਲੀਡਜ਼ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਲਈ ਕੋਰੋਨਾ ਇੱਕ ਮੋੜ ਸਾਬਤ ਹੋਇਆ।
ਮਹਾਂਮਾਰੀ ਦੇ ਦੌਰਾਨ, ਪਿਛਲੇ ਇੱਕ ਸਾਲ ਵਿੱਚ, ਉਸ ਨੇ ਆਪਣੀ ਜਾਇਦਾਦ ਵਿੱਚ 45 ਮਿਲੀਅਨ ਪੌਂਡ ਭਾਵ 450 ਕਰੋੜ ਦੀ ਆਮਦਨੀ ਦਾ ਵਾਧਾ ਕੀਤਾ ਹੈ। ਇਸ ਵਿਅਕਤੀ ਦਾ ਨਾਂ ਸਟੀਵ ਪਾਰਕਿਨ ਹੈ। ਪਾਰਕਿਨ 16 ਸਾਲ ਦੀ ਉਮਰ ਵਿੱਚ ਸਕੂਲ ਛੱਡਣ ਤੋਂ ਬਾਅਦ ਇੱਕ ਕਰੋੜਪਤੀ ਬਣ ਗਿਆ।
ਲੀਡਜ਼ ਲਾਈਵ ਦੀ ਰਿਪੋਰਟ ਦੇ ਅਨੁਸਾਰ, ਕੋਰੋਨਾ ਦੇ ਦੌਰ ਵਿੱਚ ਸੁਪਰਮਾਰਕੀਟ ਖਾਲੀ ਸਨ, ਇਹੀ ਕਾਰਨ ਸੀ ਕਿ ਲੋਕ ਰਿਟੇਲ ਸ਼ਾਪਿੰਗ ਦੀ ਬਜਾਏ ਆਨਲਾਈਨ ਸ਼ਾਪਿੰਗ ਵੱਲ ਮੁੜ ਰਹੇ ਸਨ ਅਤੇ ਇਸ ਨਾਲ ਸਟੀਵ ਪਾਰਕਿਨ ਦੀ ਕਿਸਮਤ ਬਦਲ ਗਈ।
ਸਟੀਵ ਪਾਰਕਿਨ ਨੇ 1992 ਵਿੱਚ 'Man with a van' ਨਾਮ ਦੀ ਇੱਕ ਔਨਲਾਈਨ ਲੌਜਿਸਟਿਕ ਡਿਲਿਵਰੀ ਕੰਪਨੀ ਸ਼ੁਰੂ ਕੀਤੀ। ਕੋਰੋਨਾ ਦੌਰਾਨ ਉਸ ਦੀ ਕੰਪਨੀ ਦੀ ਕਿਸਮਤ ਚਮਕੀ। ਉਹ ਹੁਣ ਮੋਟਰਵੇਅ ਦੇ ਨਾਲ ਕੰਪਨੀ ਦੇ ਵੱਡੇ ਗੋਦਾਮਾਂ ਦਾ ਮਾਲਕ ਹੈ ਅਤੇ ਮਾਰਕਸ ਐਂਡ ਸਪੈਨਸਰ, ਏਐਸਡੀਏ ਤੇ ਮੌਰੀਸਨ ਵਰਗੀਆਂ ਕੰਪਨੀਆਂ ਤੋਂ ਆਪਣੇ ਗਾਹਕਾਂ ਤੱਕ ਮਾਲ ਦੀ ਢੋਆ-ਢੁਆਈ ਕਰ ਰਿਹਾ ਹੈ।
ਬਿਜ਼ਨਸ ਇਨਸਾਈਡਰ ਦੇ ਅਨੁਸਾਰ, ਸਟੀਵ ਪਾਰਕਿਨ ਹੁਣ ਯੌਰਕਸ਼ਾਇਰ ਦੇ ਅਮੀਰਾਂ ਦੀ ਸੂਚੀ ਵਿੱਚ ਦਸਵੇਂ ਸਥਾਨ 'ਤੇ ਹਨ ਅਤੇ ਪਿਛਲੇ ਸਾਲ ਉਨ੍ਹਾਂ ਦੀ ਜਾਇਦਾਦ ਵਿੱਚ 450 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੰਪਨੀ ਨੇ ਦੱਸਿਆ ਕਿ ਉਸਦਾ ਕਾਰੋਬਾਰ 39.1% ਵਧ ਕੇ ਲਗਪਗ 700 ਕਰੋੜ ਰੁਪਏ ਹੋ ਗਿਆ ਤੇ ਇਸਦੀ ਮੈਨਪਾਵਰ 2,000 ਵਧ ਗਈ।
ਇਸ ਦਾ ਮਤਲਬ ਹੈ ਕਿ ਪਾਰਕਿਨਜ਼ ਫਰਮ ਨੇ 10,000 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਲੀਡਜ਼ ਵਿੱਚ ਪੈਦਾ ਹੋਇਆ ਸਟੀਵ ਪਾਰਕਿਨ ਇੱਕ ਮਛੇਰੇ ਦਾ ਪੁੱਤਰ ਹੈ ਤੇ ਕਥਿਤ ਤੌਰ 'ਤੇ 16 ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਯੋਗਤਾ ਦੇ ਆਪਣੇ HGV ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਸਕੂਲ ਛੱਡ ਦਿੱਤਾ ਸੀ। ਉਸਦੀ ਪਹਿਲੀ ਨੌਕਰੀ ਬੋਨਮਾਰਚੇ ਕਲੋਥਿੰਗ ਕੰਪਨੀ ਲਈ ਗੱਡੀ ਚਲਾਉਣਾ ਸੀ।
16 ਸਾਲ ਦੀ ਉਮਰ 'ਚ ਛੱਡੀ ਪੜ੍ਹਾਈ, ਕੋਰੋਨਾ ਕਾਲ 'ਚ ਕਿਸਮਤ ਨੇ ਮਾਰੀ ਪਲਟੀ ਬਣ ਗਿਆ 450 ਕਰੋੜ ਦਾ ਮਾਲਕ
abp sanjha
Updated at:
15 Nov 2021 04:09 PM (IST)
ਜਦੋਂ ਤੋਂ ਕੋਰੋਨਾਵਾਇਰਸ ਮਹਾਮਾਰੀ ਫੈਲੀ ਉਦੋਂ ਤੋਂ ਹਰ ਇੱਕ ਤੇ ਉਦਯੋਗ ਨੂੰ ਨੁਕਸਾਨ ਹੋਇਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਵੀ ਚੱਲੀਆਂ ਗਈਆਂ। ਜਿੱਥੇ ਕਈ ਲੋਕਾਂ ਦੇ ਕਾਰੋਬਾਰ ਤਬਾਹ ਹੋਏ, ਉਥੇ ਹੀ ਕਈ ਲੋਕ ਅਜਿਹੇ ਹਨ।
ਸੰਕੇਤਕ ਤਸਵੀਰ
NEXT
PREV
Published at:
15 Nov 2021 03:48 PM (IST)
- - - - - - - - - Advertisement - - - - - - - - -